
ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਦਾ ਵਾਧੂ ਚਾਰਜ ਮਿਲਿਆ ਡਾ. ਕਰਮਜੀਤ ਸਿੰਘ ਨੂੰ
- by Jasbeer Singh
- February 21, 2025

ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਦਾ ਵਾਧੂ ਚਾਰਜ ਮਿਲਿਆ ਡਾ. ਕਰਮਜੀਤ ਸਿੰਘ ਨੂੰ ਪਟਿਆਲਾ : ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਵਾਈਸ ਚਾਂਸਲਰ ਦੇ ਅਹੁਦੇ ਦਾ ਵਾਧੂ ਕਾਰਜਭਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ ਦੇ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਡਾ. ਕਰਮਜੀਤ ਸਿੰਘ ਨੂੰ ਦੋਵੇਂ ਯੂਨੀਵਰਸਿਟੀਆਂ ਦਾ ਕਾਰਜ ਭਾਰ ਦੇਣ ਨਾਲ ਹੁਣ ਉਨ੍ਹਾਂ ਨੂੰ ਦੋਹਾਂ ਦਾ ਹੀ ਕੰਮ ਕਾਜ ਵੇਖਣਾ ਪਵੇਗਾ । ਦੱਸਣਯੋਗ ਹੈ ਕਿ ਪਿਛਲੇ ਸਾਲ ਵੀ. ਸੀ. ਵਜੋਂ ਡਾ. ਅਰਵਿੰਦ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਆਈ. ਏ. ਐਸ. ਅਧਿਕਾਰੀ ਕੇ. ਕੇ. ਯਾਦਵ ਨੂੰ ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਦਾ ਚਾਰਜ ਦਿੱਤਾ ਹੋਇਆ ਸੀ ਪ੍ਰੰਤੂ ਇਥੋਂ ਦੇ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰਨਾਂ ਵੱਲੋਂ ਰੈਗੂਲਰ ਵੀ. ਸੀ. ਦੀ ਨਿਯੁਕਤੀ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਸੀ ।