post

Jasbeer Singh

(Chief Editor)

Patiala News

ਪੁਲਸ ਨੇ ਸਪਾ ਸੈਂਟਰਾਂ `ਤੇ ਰੇਡ ਕਰਕੇ ਕੀਤਾ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼

post-img

ਪੁਲਸ ਨੇ ਸਪਾ ਸੈਂਟਰਾਂ `ਤੇ ਰੇਡ ਕਰਕੇ ਕੀਤਾ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਪੁਲਸ ਦੇ ਸਪੈਸ਼ਲ ਸੈਲ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਦੋ ਸਪਾ ਸੈਂਟਰਾਂ `ਤੇ ਰੇਡ ਕਰਕੇ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਮੌਕੇ `ਤੇ ਸਪਾ ਸੈਂਟਰ `ਚੋਂ ਕੁੱਲ 24 ਮੁੰਡੇ-ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 8 ਵਿਦੇਸ਼ੀ ਕੁੜੀਆਂ ਦੱਸੀਆਂ ਗਈਆਂ ਹਨ। ਜਾਣਕਾਰੀ ਅਨੁਸਰ ਇਹ ਕਾਰਵਾਈ ਪਟਿਆਲਾ ਪੁਲਿਸ ਦੀ ਸਪੈਸ਼ਲ ਸੈਲ ਟੀਮ ਵੱਲੋਂ ਕੀਤੀ ਗਈ, ਜਿਸ ਨੇ ਗੁਪਤ ਸੂਚਨਾ ਦੇ ਆਧਾਰ `ਤੇ ਦੋ ਸਪਾ ਸੈਂਟਰਾਂ `ਤੇ ਛਾਪਾ ਮਾਰ ਕੇ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ । ਪੁਲਸ ਅਨੁਸਾਰ ਇਨ੍ਹਾਂ ਸਪਾ ਸੈਂਟਰਾਂ ਵਿੱਚ ਧੜੱਲੇ ਨਾਲ ਇਹ ਕੰਮ ਚਲਾਇਆ ਜਾ ਰਿਹਾ ਹੈ, ਜਿਥੋਂ ਮੌਕੇ `ਤੇ 24 ਮੁੰਡੇ-ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਅਨੁਸਾਰ ਕੁੱਲ 16 ਕੁੜੀਆਂ ਵਿਚੋਂ 8 ਕੁੜੀਆਂ ਵਿਦੇਸ਼ੀ ਹਨ । ਸਪੈਸ਼ਲ ਸੈਲ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਵੇਂ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀ ਪਛਾਣ ਕਰਮਜੀਤ ਸਿੰਘ ਅਤੇ ਜਤਿੰਦਰ ਸਿੰਘ ਵੱਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸਪਾ ਸੈਂਟਰ `ਆਰਕ` ਅਤੇ `ਸਨਸ਼ਾਈਨ` ਨਾਮ ਹੇਠ ਚਲਾਏ ਜਾ ਰਹੇ ਸਨ । ਉਨ੍ਹਾਂ ਦੱਸਿਆ ਕਿ ਵਿਦੇਸ਼ੀ 8 ਲੜਕੀਆਂ ਵੱਲੋਂ ਖੁਦ ਨੂੰ ਥਾਈਲੈਂਡ ਦਾ ਵਸਨੀਕ ਦੱਸਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੜੀਆਂ ਨੂੰ ਮਾਲਕਾਂ ਵੱਲੋਂ ਸਪਾ ਸੈਂਟਰਾਂ ਦੀ ਇਮਾਰਤ ਵਿੱਚ ਹੀ ਰਿਹਾਇਸ਼ੀ ਮੁਹਈਆ ਕਰਵਾਈ ਹੋਈ ਸੀ ।

Related Post