July 6, 2024 01:07:48
post

Jasbeer Singh

(Chief Editor)

Patiala News

ਡਰਾਇਵਰ ਕੰਡਕਟਰਾ ਦੀ ਅਣਮਿੱਥੇ ਸਮੇਂ ਲਈ ਹੜ੍ਹਤਾਲ ਨਾਲ ਮਾਪੇ ਹੋਏ ਪਰੇਸ਼ਾਨ

post-img

ਪਟਿਆਲਾ, 29 ਅਪ੍ਰੈਲ (ਜਸਬੀਰ) : ਜਿਲੇ ਦੇ ਸਕੂਲ ਟਰਾਂਸਪੋਰਟ ਦੇ ਡਰਾਇਵਰਾਂ ਅਤੇ ਕੰਡਕਟਰਾਂ ਅੱਜ ਤੋਂ ਅਣਮਿਥੇ ਸਮੇਂ ਲਈ ਹੜ੍ਹਤਾਲ ‘ਤੇ ਚਲੇ ਗਏ ਹਨ। ਜਿਸ ਦੇ ਕਾਰਨ ਅੱਜ ਪੁਰੇ ਸ਼ਹਿਰ ਦੀਆਂ ਸੜ੍ਹਕਾਂ ਜਾਮ ਹੋ ਗਈਆਂ ਅਤੇ ਸਵੇਰੇ ਅੱਠ ਵਜੇ ਤੋਂ ਲੈ ਕੇ ਦੁਪਹਿਰ ਢਾਈ ਵਜੇ ਤੱਕ ਸ਼ਹਿਰ ਦੀਆਂ ਸੜ੍ਹਕਾਂ ਦੀ ਹਾਲਤ ਟਰੈਫਿਕ ਦੇ ਪੱਖ ਕਾਫੀ ਜਿਆਦਾ ਤਰਸਯੋਗ ਸੀ। ਸਕੂਲ ਟਰਾਂਸਪੋਰਟ ਦੇ ਡਰਾਇਵਰਾਂ ਅਤੇ ਕੰਡਕਟਰਾਂ ਵੱਲੋਂ ਟਰੈਫਿਕ ਪੁਲਸ ਦੀ ਸਖਤੀ ਦੇ ਵਿਰੋਧ ਵਿਚ ਅੱਜ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਸੀ, ਕਿਉਂਕਿ ਜਿਆਦਾਤਰ ਸਕੂਲ ਪ੍ਰਾਈਵੇਟ ਸਕੂਲ ਟਰਾਂਸਪੋਰਟ ’ਤੇ ਨਿਰਭਰ ਹਨ, ਇਸ ਲਈ ਵਿਵਸਥਾ ਪੁਰੀ ਤਰ੍ਹਾਂ ਖਰਾਬ ਹੋ ਗਈ। ਸਵੇਰ ਹਰੇਕ ਸਕੂਲ ਦੇ ਬਾਹਰ ਵੱਡੀਆਂ ਲਾਈਨਾ ਲੱਗ ਗਈਆਂ, ਕਿਉਂਕਿ ਇੱਕ ਵੈਨ ਵਿਚ 20 ਤੋਂ 30 ਤੱਕ ਬੱਚੇ ਆਉਂੇਦੇ ਹਨ ਪਰ ਉਸ ਦੀ ਥਾਂ ’ਤੇ 30 ਕਾਰਾਂ ਜਾਂ ਫੇਰ ਦੋ ਪਹੀਆਂ ਵਾਹਨ ਪਹੁੰਚੇ ਹੋਏ ਸਨ, ਸੇਂਟ ਪੀਟਰ, ਲੇਡੀ ਫਾਤਿਮਾ, ਬਿ੍ਰਟਿ੍ਰਸ ਕੋ ਐਡ, ਡੀ.ਏ.ਵੀ. ਸਕੂਲ ਸਮੇਤ ਸਮੁੱਚੇ ਸਕੂਲਾਂ ਦੇ ਬਾਹਰ ਵਾਹਨਾਂ ਦੀਆਂ ਵੱਡੀਆਂ ਲਾਈਨਾ ਲੱਗੀਆਂ ਹੋਈਆਂ ਸਨ। ਦੇਵੀਗੜ੍ਹ ਰੋਡ ’ਤੇ ਬਿ੍ਰਟਿਸ਼ ਕੋ ਐਡ ਸਕੂਲ ਦੇ ਬਾਹਰ ਡੇਢ ਕਿਲੋਮੀਟਰ ਤੱਕ ਦੀ ਲੰਬੀ ਲਾਈਨ ਵਾਹਨਾਂ ਦੀ ਲੱਗ ਹੌਈ ਸੀ। ਇਸ ਸਕੂਲ ਵਿਚ ਜਿਹੜੇ ਲੋਕ ਸਨੋਰ ਰੋਡ ਤੋਂ ਬੂਟਾ ਸਿੰਘ ਵਾਲੀ ਰੋਡ ਤੋਂ ਸਕੂਲ ਆਏ ਤਾਂ ਉਨ੍ਹਾਂ ਦੇ ਵਾਹਨ ਸੜ੍ਹਕ ’ਤੇ ਫਸ ਗਏ ਅਤੇ ਲੋਕ ਬੱਚਿਆਂ ਨੂੰ ਪੈਦਲ ਹੀ ਸਕੂਲ ਛੱਡ ਕੇ ਆ ਰਹੇ ਸੀ। ਅਜਿਹੀ ਹੀ ਹਾਲਤ ਕੁਝ ਛੁੱਟੀ ਦੇ ਸਮੇਂ ਵੀ ਦੇਖੀ ਗਈ। ਹਲਾਂਕਿ ਕਈ ਥਾਵਾਂ ’ਤੇ ਟਰੈਫਿਕ ਪੁਲਸ ਨੂੰ ਤੈਨਾਤ ਕਰਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ ਪਰ ਹਾਲਤ ਬੇਕਾਬੂ ਹੀ ਰਹੇ। ਇਸ ਮਾਰਾ ਮਾਰੀ ਦਾ ਅਸਰ ਦਿਨ ਭਰ ਸ਼ਹਿਰ ਦੀ ਟਰੈਫਿਕ ’ਤੇ ਵੀ ਰਿਹਾ। ਪ੍ਰਮੁੱਖ ਸੜ੍ਹਕਾਂ ਦੁਪਹਿਰ ਢਾਈ ਵਜੇ ਤੱਕ ਜਾਮ ਹੀ ਰਹੀਆਂ ਅਤੇ ਲੋਕਾਂ ਨੂੰ ਭਾਰੀ ਪਰੇਸਾਨੀਆ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ ’ਤੇ ਸਰਕਾਰੀ ਮੁਲਾਜਮਾ ਅਤੇ ਕੰਮ ਕਾਰ ਦੇ ਸਬੰਧ ਵਿਚ ਬਾਹਰ ਜਾਣ ਵਾਲਿਆ ਨੂੰ ਅੱਜ ਬੱਚਿਆਂ ਦੇ ਕਾਰਨ ਛੁੱਟੀ ਮਾਰਨੀ ਪਈ ਅਤੇ ਕਈ ਮਾਪਿਆਂ ਨੇ ਪਰੇਸਾਂਨੀ ਤੋਂ ਬਚਣ ਅਤੇ ਹੋਰ ਕੋਈ ਸਾਧਨ ਨਾ ਬਣਦਾ ਦੇਖ ਬੱਚਿਆਂ ਨੂੰ ਹੀ ਸਕੂਲ ਤੋਂ ਛੁੱਟੀ ਕਰਵਾ ਦਿੱਤੀ। ਸਕੂਲਾਂ ਨੇ ਅੱਜ ਵਿਸ਼ੇਸ ਤੌਰ ’ਤੇ ਅੱਧਾ ਘੰਟਾ ਦੇਰੀ ਤੱਕ ਬੱਚਿਆਂ ਨੂੰ ਸਕੂਲ ਦੇ ਅੰਦਰ ਜਾਣ ਦਿੱਤਾ। ਅੱਜ ਪੁਰਾ ਦਿਨ ਸੜ੍ਹਕਾਂ ਅਤੇ ਸਕੂਲਾਂ ਵਿਚ ਵਿਵਸਥਾ ਠੀਕ ਨਹੀਂ ਰਹੀ ਅਤੇ ਮਾਰਾ ਮਾਰੀ ਹੀ ਚਲਦੀ ਰਹੀ। ਇਥੇ ਇਹ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹਰਿਆਣੇ ਵਿੱਚ ਸਕੂਲੀ ਬੱਸ ਦਾ ਐਕਸੀਡੇਂਟ ਹੋਣ ਕਾਰਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਪ੍ਰਸ਼ਾਸ਼ਨ ਵੱਲੋਂ ਸਕੂਲੀ ਬੱਸਾਂ ਤੇ ਸਖਤੀ ਕਰ ਦਿੱਤੀ ਗਈ ਸੀ। ਜਿਸ ਦਾ ਨਤੀਜਾ ਕਈ ਗੱਡੀਆਂ ਵਾਲਿਆਂ ਨੂੰ ਮੌਟੇ ਚਲਾਣ ਭਰ ਕੇ ਆਪਣੀ ਗੱਡੀ ਛਡਾਉਣੀ ਪਈ ਸੀ। ਸੂਤਰਾਂ ਮੁਤਾਬਕ ਕਈਆਂ ਦੇ ਇਹ ਚਲਾਣ 25000 ਤੱਕ ਵੀ ਕੀਤੇ ਗਏ ਸਨ। ਯੂਨੀਅਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਸੜਕ ਤੇ ਬੱਚੇ ਲਿਜਾ ਰਹੀਆਂ ਗੱਡੀਆਂ ਨੂੰ ਇੰਝ ਫੜਿਆ ਜਾ ਰਿਹਾ ਜਿਵੇਂ ਗੱਡੀ ਚਾਲਕ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਿਆ ਹੋਵੇ। ਇਹ ਹੀ ਨਹੀ ਗੱਡੀਆਂ ਦੇ ਮੋਟੇ ਚਲਾਨ ਕਰ ਕੇ ਸਕੂਲ ਗੱਡੀਆ ਚਾਲਕਾ ਦਾ ਲੱਕ ਤੋੜਿਆ ਜਾ ਰਿਹਾ ਹੈ। ਸਰਕਾਰ ਦਾ ਇਹੀ ਰਵੱਈਆਂ ਦੇਖ ਸਕੂਲ ਗੱਡੀਆ ਚਾਲਕਾ ਵੱਲੋਂ ਪੂਰੇ ਪੰਜਾਬ ਵਿੱਚ ਅਣਮਿੱਥੇ ਸਮੇਂ ਤੱਕ ਕੰਮ ਬੰਦ ਰੱਖਣ ਕਾਲ ਦਿੱਤੀ ਗਈਂ ਹੈ। ਡੱਬੀ ਪ੍ਰਸਾਸ਼ਨ ਨਾਲ ਮੀਟਿੰਗ ਤੋਂ ਬਾਅਦ ਹੜ੍ਹਤਾਲ ਹੋਈ ਖਤਮ ਸਕੂਲ ਟਰਾਂਸਪੋਰਟ ਯੂਨੀਅਨ ਦੀ ਅੱਜ ਪ੍ਰਸਾਸ਼ਨ ਨਾਲ ਇਸ ਸਬੰਧ ਵਿਚ ਮੀਟਿੰਗ ਹੋਈ ਅਤੇ ਜਿਸ ਵਿਚ ਸਾਰੀਆਂ ਮੰਗਾਂ ’ਤੇ ਵਿਚਾਰ ਹੋਇਆ। ਜਿਸ ਵਿਚ ਦੋਨਾ ਧਿਰਾਂ ਵਿਚ ਬੈਠ ਕੇ ਵਿਚਾਰ ਕਰਨ ਤੋਂ ਬਾਅਦ ਹੜ੍ਹਤਾਲ ਖਤਮ ਕਰਨ ਦਾ ਫੈਸਲਾ ਹੋ ਗਿਆ। ਇਸ ਤੋਂ ਬਾਅਦ ਅੱਜ ਸਵੇਰੇ ਸਾਰੇ ਸਕੂਲ ਵੈਨਾਂ ਪਹਿਲਾਂ ਦੀ ਤਰ੍ਹਾਂ ਬੱਚਿਆਂ ਨੂੰ ਲੈ ਕੇ ਜਾਣ ਅਤੇ ਲਿਆਉਣ ਦਾ ਕੰਮ ਕਰਨਗੀਆਂ।

Related Post