July 6, 2024 00:55:09
post

Jasbeer Singh

(Chief Editor)

Patiala News

ਰੁਜ਼ਗਾਰ ਦੇਣ ਦੇ ਮਸਲੇ ਤੇ ਅੱਜ ਵੀ ਸਰਕਾਰ ਵਾਦਿਆ ਵਜੋਂ ਪੱਕੀ - ਡਾ ਬਲਬੀਰ

post-img

ਪਟਿਆਲਾ 29 ਅਪ੍ਰੈਲ (ਜਸਬੀਰ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਕੈਬਿਨਟ ਮੰਤਰੀ ਡਾ. ਬਲਬੀਰ ਸਿੰਘ ਨੇ ਦੀ ਆਲ ਪਟਿਆਲਾ ਟਰਾਂਸਪੋਰਟ ਯੂਨੀਅਨ ਤੇ ਪ੍ਰਸ਼ਾਸ਼ਨ ਦੇ ਆਪਸੀ ਰੇੜਕਾ ਦਾ ਹੱਲ ਕਰਵਾਇਆ। ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਪਟਿਆਲਾ ਦੀ ਟਰਾਂਸਪੋਰਟ ਯੂਨੀਅਨ ਵੱਲੋਂ ਸਕੂਲੀ ਗੱਡੀਆਂ ਦੇ ਕਾਗਜਾਂ ਦੀ ਕਮੀ ਹੋਣ ਕਾਰਨ ਮੋਟੇ ਚਲਾਣ ਕੀਤੇ ਜਾ ਰਹੇ ਸਨ। ਯੂਨੀਅਨ ਦਾ ਤਰਕ ਸੀ ਕਿ ਕਰੋਨਾ ਦੀ ਮਾਰ ਦੌਰਾਨ ਉਸ ਸਮੇਂ ਦੀ ਸਰਕਾਰਾਂ ਨੇ ਗੱਡੀਆਂ ਵਾਲਿਆ ਦੀ ਕੋਈ ਵੀ ਸਾਰ ਨਹੀ ਲਈ। ਜਿਸ ਕਾਰਨ ਗੱਡੀਆਂ ਦੇ ਕਾਗਜਾਂ ਵਿੱਚ ਕਿਤੇ ਨਾ ਕਿਤੇ ਕਮੀ ਸੀ, ਪਰ ਯੂਨੀਅਨ ਵੱਲੋਂ ਹਰ ਸਰਕਾਰ ਨੂੰ ਰਿਆਇਤ ਤੇ ਮਾਫੀ ਲਈ ਗੁਹਾਰ ਵੀ ਲਗਾਈ ਗਈ ਸੀ। ਪਰ ਕੋਈ ਵੀ ਆਲਾ ਅਫਸਰ ਜਾ ਸਾਬਕਾ ਸਰਕਾਰਾਂ ਦੇ ਮੰਤਰੀ ਗੱਲ ਸੁਨਣ ਲਈ ਤਿਆਰ ਨਹੀ ਸਨ। ਜਿਸ ਲਈ ਪਟਿਆਲਾ ਦੇ ਸਮੂਹ ਸਕੂਲ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਇਹ ਅਣਮਿੱਥੇ ਸਮੇਂ ਲਈ ਰੋਸ ਮਾਰਚ ਰੱਖਿਆਂ ਗਿਆ ਸੀ। ਸੂਝਵਾਨ ਤੇ ਸੁਲਝੇ ਇਨਸਾਨ ਵਜੋਂ ਜਾਣੇ ਜਾਂਦੇ ਡਾ ਬਲਬੀਰ ਨੇ ਦੋਹਾਂ ਪੱਖਾਂ ਨੂੰ ਆਪਣੇ ਢੰਗ ਨਾਲ ਸਮਝਾਉਣ ਮਗਰੋਂ ਸਾਰੀ ਯੂਨੀਅਨਾਂ ਵੱਲੋਂ ਪਟਿਆਲਾ ਵਿਖੇ ਰੱਖੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾ ਮਾਨ ਸਰਕਾਰ ਦਾ ਵਾਅਦਾ ਸੀ ਕਿ ਰੁਜ਼ਗਾਰ ਦੇਣ ਦੇ ਮਸਲੇ ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ। ਜਿਸ ਦੇ ਸਿੱਟੇ ਵਜੋਂ ਰੁਜ਼ਗਾਰ ਨੂੰ ਲੈ ਕੇ ਕਿਸੇ ਵੀ ਕਾਰੋਬਾਰੀ ਨੂੰ ਆਉਣ ਵਾਲੀ ਦਿੱਕਤਾਂ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤਰਜ਼ ਤੇ ਪ੍ਰਸ਼ਾਸ਼ਨ ਨਾਲ ਯੂਨੀਅਨ ਵਾਲਿਆਂ ਦੀ ਮੀਟਿੰਗ ਕਰਵਾ ਕੇ ਬਣਦਾ ਹੱਲ ਕਰਵਾ ਦਿੱਤਾ ਗਿਆ ਹੈ।ਜਿਸ ਤਹਿਤ ਸਾਰੇ ਸਕੂਲੀ ਟਰਾਂਸਪੋਰਟਰ ਕੱਲ ਤੋਂ ਰੂਟੀਨ ਵਾਂਗੂ ਆਪਣੇ ਕੰਮਾਂ ਤੇ ਜਾਣਗੇ। ਇਸ ਤੋਂ ਇਲਾਵਾ ਯੂਨੀਅਨ ਨੇ ਮੰਤਰੀ ਡਾ ਬਲਬੀਰ ਸਿੰਘ ਦੇ ਨਾਲ ਡੀ ਸੀ ਸਾਹਿਬ ਤੇ ਆਰਟੀੳ ਮੈਡਮ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸ਼ਨ ਦੇ ਕਹੇ ਮੁਤਾਬਕ ਪੂਰੇ ਕਾਗਜ ਅਤੇ ਗੱਡੀਆਂ ਦੀ ਸਹੀ ਸਾਂਭ ਸੰਭਾਲ ਰੱਖਣਗੇ। ਹੋਰ ਬੋਲਦਿਆ ਡਾ ਬਲਬੀਰ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਲੋਕਾਂ ਨੂੰ ਗਲੀਆਂ ਨਾਲੀਆਂ ਤੇ ਨਹਿਰਾਂ ਦੇ ਮੁੱਧੇ ਤੇ ਉਲਝਾ ਕੇ ਰੱਖਦੀਆਂ ਸਨ। ਪਰ ਉਹਨਾਂ ਨੇ ਕਦੇ ਵੀ ਰੁਜ਼ਗਾਰ ਤੇ ਵਿਕਾਸ ਦੀ ਲੀਹ ਤੇ ਪੈਰ ਧਰਨ ਦੀ ਗੱਲ ਨਹੀ ਕੀਤੀ। ਇਸੇ ਕਰਕੇ ਮਹਿਲਾਂ ਵਿੱਚ ਰਹਿ ਕੇ ਸਰਕਾਰ ਚਲਾਉਣ ਵਾਲੇ ਵੱਡੀ ਨਦੀ ਤੇ ਨੱਥ ਚੂੜਾ ਚੜਾ ਕੇ ਰਾਜਨਿਤੀ ਕਰੀ ਜਾਂਦੇ ਸਨ। ਜਦੋਂ ਕਿ ਇਹ ਗੱਲ ਸੋਚਣ ਵਾਲੀ ਹੈ ਕਿ ਪਾਣੀ ਤਾਂ ਹਰ ਸੂਬਾ ਮੰਗਦਾ ਹੈ ਪਰ ਜਦੋਂ ਪੰਜਾਬ ਵਿੱਚ ਕਦੇ ਹੜ ਆਉਂਦਾ ਹੈ ਤਾਂ ਕੋਈ ਵੀ ਸੂਬਾ ਆਪਣੇ ਵੱਲ ਪਾਣੀ ਛੱਡਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਮੌਕੇ ਯੂਨੀਅਨ ਆਗੂ ਲੱਖਵਿੰਦਰ ਸਿੰਘ, ਸੋਨੂ ਚੱਢਾ, ਗੁਰਚਰਨ ਸਿੰਘ ਭੰਗੂ, ਰਣਧੀਰ ਸਿੰਘ ਗੋਗੀ, ਜ਼ਸਪ੍ਰੀਤ ਸਿੰਘ ਜੱਸੀ, ਜਬਰਜੰਗ ਸਿੰਘ, ਜੀਵਨ ਲਾਲ, ਅਮਿਤ ਕੁਮਾਰ, ਗੋਗੀ ਪ੍ਰਧਾਨ ਟੈਂਪੂ ਯੂਨੀਅਨ, ਬੇਅੰਤ ਸ਼ਰਮਾ, ਖੁਸ਼ਵੰਤ ਸ਼ਰਮਾ, ਗੁਰਮੀਤ ਪ੍ਰਧਾਨ, ਲਾਲੀ, ਗੁਰਮੀਤ ਸਿੰਘ ਸ਼ੰਟੀ, ਰਾਜਬੀਰ ਸਿੰਘ ਅਤੇ ਹੋਰ 50 ਦੇ ਕਰੀਬ ਸਕੂਲਾਂ ਦੇ 700 ਦੇ ਕਰੀਬ ਯੂਨੀਅਨ ਮੈਂਬਰ ਮੌਜੂਦ ਸਨ।

Related Post