
ਡੀ ਐੱਸ ਪੀ ਟੑੈਫਿਕ ਕਰਨੈਲ ਸਿੰਘ ਨੇ ਜੀ ਬੀ ਆਈ ਐੱਸ ਦੇ ਵਿਦਿਆਰਥੀਆਂ ਨੂੰ ਟੑੈਫਿਕ ਨਿਯਮਾਂ ਪੑਤੀ ਕੀਤਾ ਜਾਗਰੂਕ
- by Jasbeer Singh
- July 30, 2024

ਡੀ ਐੱਸ ਪੀ ਟੑੈਫਿਕ ਕਰਨੈਲ ਸਿੰਘ ਨੇ ਜੀ ਬੀ ਆਈ ਐੱਸ ਦੇ ਵਿਦਿਆਰਥੀਆਂ ਨੂੰ ਟੑੈਫਿਕ ਨਿਯਮਾਂ ਪੑਤੀ ਕੀਤਾ ਜਾਗਰੂਕ ਨਾਭਾ 30 ਜੁਲਾਈ () ਜੀ.ਬੀ.ਇੰਟਰਨੈਸ਼ਨਲ ਸਕੂਲ, ਨਾਭਾ ਵਿਖੇ ਐੱਸ.ਐੱਸ.ਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ ਟਰੈਫਿਕ ਕਰਨੈਲ ਸਿੰਘ ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ ਕਰਨੈਲ ਸਿੰਘ ਜੀ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਜੁਲਾਈ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੋਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣਾ ਕਾਨੂੰਨੀ ਜੁਰਮ ਮੰਨਿਆ ਜਾਵੇਗਾ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੋਸ਼ੀ ਦੇ ਮਾਪਿਆਂ ਨੂੰ 3 ਸਾਲ ਤੱਕ ਦੀ ਸਜ਼ਾ ਅਤੇ 25,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਨਿਮਰਤਾ ਸਹਿਤ ਸਮਝਾਉਂਦੇ ਹੋਏ ਸਦਾ ਇੱਕ ਗੱਲ ਯਾਦ ਰੱਖਣ ਲਈ ਕਿਹਾ ਕਿ ਇਹ ਨਿਯਮ ਸਾਡੇ ਸਾਰਿਆਂ ਦੀ ਸੁਰੱਖਿਆ ਲਈ ਬਣਾਏ ਗਏ ਹਨ। ਹਰ ਕਿਸੇ ਨੂੰ ਮਜਬੂਰੀ ਨਹੀਂ ਸਗੋਂ ਜ਼ਰੂਰੀ ਸਮਝ ਕੇ ਇਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸਕੂਲ ਦੀ ਪ੍ਰਿੰਸੀਪਲ ਪੂਨਮ ਰਾਣੀ ਜੀ ਨੇ ਬੱਚਿਆਂ ਨੂੰ ਦੇਸ਼ ਦੀ ਵਿਰਾਸਤ ਦੱਸਦਿਆਂ ਕਿਹਾ ਕਿ ਸਾਰੇ ਬੱਚਿਆਂ ਲਈ ਨਿਯਮਾਂ ਦੀ ਪਾਲਣਾ ਜ਼ਰੂਰੀ ਹੋਵੇਗੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁਕਾਈ ਗਈ।