
ਨਾਭਾ ਵਿਖੇ ਪਹਿਲਾ ਨਾਈਟ ਬਾਲੀਵਾਲ ਟੂਰਨਾਮੈਂਟ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ
- by Jasbeer Singh
- July 30, 2024

ਨਾਭਾ ਵਿਖੇ ਪਹਿਲਾ ਨਾਈਟ ਬਾਲੀਵਾਲ ਟੂਰਨਾਮੈਂਟ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ ਨਰੋਏ ਸਮਾਜ ਤੇ ਨੋਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਜ਼ਰੂਰੀ ਹਨ : ਪਰੋਫੈਸਰ ਰਵਿੰਦਰ ਬੀਰ ਨਾਭਾ 30 ਜੂਲਾਈ () : ਖੇਡ ਪਰੇਮੀਆ ਪੋਲੋ ਸੋਖਲ,ਰਵੀ ਸੋਖਲ,ਰਾਣਾ ਨਿਰਮਾਣ ਤੇ ਉਨਾ ਦੀ ਸਮੁੱਚੀ ਟੀਮ ਵਲੋਂ ਸੰਗਤ ਦੇ ਸਹਿਯੋਗ ਨਾਲ ਕਾਲਜ ਗਰਾਉਂਡ ਨਾਭਾ ਵਿਖੇ ਪਹਿਲਾ ਸ਼ਾਨਦਾਰ ਬਾਲੀਵਾਲ ਲੱਪਾ ਕੁੱਟ ਨਾਈਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕੀਤੇ ਗਿਆ ਇਸ ਟੂਰਨਾਮੈਂਟ ਵਿੱਚ ਚਾਲੀ ਦੇ ਕਰੀਬ ਨਾਮੀ ਟੀਮਾ ਨੇ ਅਪਣੇ ਜੋਹਰ ਦਿਖਾਏ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਦੇ ਤੋਰ ਤੇ ਪਾਹੁੰਚੇ ਪ੍ਰੋਫੈਸਰ ਰਵਿੰਦਰ ਸਿੰਘ ਬੀਰ ਵਲੋਂ ਕ੍ਰਮਵਾਰ ਫਸਟ ਟੀਮ ਨੂੰ 51000 ਹਜ਼ਾਰ,ਸੈਕਿੰਡ ਟੀਮ ਨੂੰ 31000 ਹਜ਼ਾਰ ਅਤੇ ਤੀਜੇ ਨੰਬਰ ਤੇ ਆਈ ਟੀਮ ਨੁੰ 11000 ਹਜ਼ਾਰ ਨਕਦ ਇਨਾਮ ਤਕਸੀਮ ਕਰਦਿਆਂ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਕਰਦਿਆਂ ਅਗਲੇ ਸਾਲ ਹੋਣ ਵਾਲੇ ਟੂਰਨਾਮੈਂਟ ਵਿੱਚ ਫਸਟ ਦੀਆਂ ਨੂੰ ਬੁਲਟ ਮੋਟਰਸਾਈਕਲ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਚ ਨਰੋਏ ਸਮਾਜ ਸਿਰਜਣ ਤੇ ਨੋਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ ਇਸ ਮੋਕੇ ਐਸ ਐਚ ਓ ਰੋਣੀ ਸਿੰਘ ਟੂਰਨਾਮੈਂਟ ਦੇ ਪ੍ਰਬੰਧਕ ਪੋਲੋ ਸੋਖਲ,ਰਵੀ ਸੋਖਲ,ਰਵੀ ਨਿਰਮਾਣ,ਵਰਿੰਦਰ ਅਗੌਲ,ਘੋੜਾ ਨਾਭਾ,ਜੈਲੀ ਖਾਨ,ਜੱਗਾ ਸੋਖਲ,ਸੁਖਮਨ ਕਾਲੇਕੇ ਤੋ ਇਲਾਵਾ ਤੇਜਿੰਦਰ ਖਹਿਰਾ,ਭਾਨਾ ਸਿੱਧੂ ਤੇ ਖਿਡਾਰੀ ਤੇ ਦਰਸ਼ਕ ਮੋਜੂਦ ਸਨ