post

Jasbeer Singh

(Chief Editor)

Patiala News

ਡੀਟੀਐੱਫ ਦੇ ਵਫ਼ਦ ਵੱਲੋਂ ਡੀਸੀ ਨਾਲ ਮੁਲਾਕਾਤ

post-img

ਡੈਮੋਕੇ੍ਟਿਕ ਟੀਚਰਜ਼ ਫਰੰਟ ਦੀ ਪਟਿਆਲਾ ਇਕਾਈ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਜ਼ਿਲ੍ਹਾ ਸਕੱਤਰ ਜਸਪਾਲ ਖਾਂਗ ਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਚੋਣਾਂ ਦੇ ਕੰਮ ਨੂੰ ਨੇਪਰੇ ਚੜਾਉਣ ਵਾਲੇ ਅਧਿਆਪਕਾਂ ਸਮੇਤ ਸਮੂਹ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ 'ਮੰਗ ਪੱਤਰ' ਡੈਮੋਕੇ੍ਟਿਕ ਟੀਚਰਜ਼ ਫਰੰਟ ਦੀ ਪਟਿਆਲਾ ਇਕਾਈ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਜ਼ਿਲ੍ਹਾ ਸਕੱਤਰ ਜਸਪਾਲ ਖਾਂਗ ਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਚੋਣਾਂ ਦੇ ਕੰਮ ਨੂੰ ਨੇਪਰੇ ਚੜਾਉਣ ਵਾਲੇ ਅਧਿਆਪਕਾਂ ਸਮੇਤ ਸਮੂਹ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ 'ਮੰਗ ਪੱਤਰ' ਦਿੱਤਾ ਤੇ ਵਿਸਥਾਰਿਤ ਚਰਚਾ ਵੀ ਕੀਤੀ। ਡੀਟੀਐੱਫ ਪਟਿਆਲਾ ਦੇ ਮੀਤ ਪ੍ਰਧਾਨਾਂ ਭੁਪਿੰਦਰ ਮਰਦਾਂਹੇੜੀ ਤੇ ਜਗਪਾਲ ਚਹਿਲ ਨੇ ਦੱਸਿਆ ਕਿ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ 300 ਰੁਪਏ ਪ੍ਰਤੀ ਵਿਅਕਤੀ ਖਰਚ ਦੀ ਨਕਦ ਅਦਾਇਗੀ ਅਗਾਊਂ ਕੀਤੀ ਜਾਣ ਦੀ ਮੰਗ 'ਤੇ ਡਿਪਟੀ ਕਮਿਸ਼ਨਰ ਵੱਲੋਂ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਮਹਿਲਾ ਚੋਣ ਅਧਿਕਾਰੀਆਂ ਦੀ ਡਿਊਟੀ ਨੇੜੇ ਦੇ ਸਥਾਨ 'ਤੇ ਲਗਾਏ ਜਾਣ ਦੀ ਮੰਗ ਨੂੰ ਯਕੀਨੀ ਬਣਾਏ ਜਾਣ ਦਾ ਵੀ ਭਰੋਸਾ ਦਿੱਤਾ ਗਿਆ, ਜ਼ਿਲ੍ਹੇ ਤੋਂ ਬਾਹਰ ਲੱਗੀ ਡਿਊਟੀ ਵਾਲਿਆਂ ਨੂੰ ਉਨਾਂ੍ਹ ਦੇ ਸਬੰਧਿਤ ਤਹਿਸੀਲ 'ਚ ਹੀ ਲਗਾਏ ਜਾਣ ਨੂੰ ਵੀ ਮੁੜ ਵਿਚਾਰਨ ਦਾ ਕਿਹਾ, ਗੰਭੀਰ ਮੈਡੀਕਲ ਸਮੱਸਿਆ/ਹੈਂਡੀਕੈਪ/ਬੱਚੇ ਜ਼ਿਆਦਾ ਛੋਟੇ ਹੋਣ ਕਾਰਨ ਡਿਊਟੀ ਦੇਣ ਤੋਂ ਅਸਮਰੱਥ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਣ ਨੂੰ ਲੈ ਕੇ ਇਸ ਨੂੰ ਵਿਚਾਰ ਅਧੀਨ ਹੋਣ ਕਰ ਕੇ ਪਹਿਲਾਂ ਤੋਂ ਹੀ ਇਸ ਤੇ ਕੰਮ ਚਲਦਾ ਹੋਣ ਦਾ ਕਿਹਾ ਗਿਆ ਹੈ, 600 ਤੋਂ ਵੱਧ ਵੋਟਾਂ ਵਾਲੇ ਬੂਥ ਉੱਪਰ ਚਾਰ ਦੀ ਬਜਾਏ ਪੰਜ ਮੈਂਬਰਾਂ ਦੀ ਡਿਊਟੀ ਲਗਾਈ ਜਾਣ ਦੀ ਮੰਗ ਰੱਖੀ ਗਈ ਅਤੇ ਵੋਟਾਂ ਵਾਲੇ ਦਿਨ ਸ਼ਾਮ ਨੂੰ ਕਾਗਜ਼-ਪੱਤਰ ਅਤੇ ਵੋਟਿੰਗ ਮਸ਼ੀਨਾਂ ਜਮ੍ਹਾਂ ਕਰਾਉਣ ਵੇਲੇ ਮੁਲਾਜ਼ਮਾਂ ਦੀ ਹੁੰਦੀ ਖੱਜਲ-ਖੁਆਰੀ ਰੋਕਣ ਲਈ ਕਾਊਂਟਰਾਂ ਦੀ ਗਿਣਤੀ 'ਚ ਵਾਧਾ ਕਰ ਕੇ ਇਸਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਤੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ 'ਸੈਕਟਰ ਅਫ਼ਸਰ ਲੈਵਲ' ਤੇ ਹੀ ਸਾਮਾਨ 'ਕੱਠਾ ਕਰਵਾ ਕੇ ਕੰਮ ਦੇ ਬੋਝ ਨੂੰ ਘੱਟ ਕਰਨ ਦਾ ਭਰੋਸਾ ਦਿੱਤਾ।

Related Post