post

Jasbeer Singh

(Chief Editor)

National

ਭਾਰੀ ਮੀਂਹ ਕਾਰਨ 40 ਲੋਕਾਂ ਦੀ ਮੌਤ ਤੇ ਪੂਰਬੀ ਅਫਗਾਨਿਸਤਾਨ ਵਿਚ ਕਈ ਘਰ ਤਬਾਹ

post-img

ਭਾਰੀ ਮੀਂਹ ਕਾਰਨ 40 ਲੋਕਾਂ ਦੀ ਮੌਤ ਤੇ ਪੂਰਬੀ ਅਫਗਾਨਿਸਤਾਨ ਵਿਚ ਕਈ ਘਰ ਤਬਾਹ ਚੰਡੀਗੜ੍ਹ, 17 ਜੁਲਾਈ : ਅਫਗਾਨਿਸਤਾਨ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦੇ ਨਾਲ ਹੀ ਤਾਲਿਬਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਪੂਰਬੀ ਅਫਗਾਨਿਸਤਾਨ ‘ਚ ਭਾਰੀ ਬਾਰਿਸ਼ ਕਾਰਨ ਘੱਟੋ-ਘੱਟ 40 ਲੋਕ ਮਾਰੇ ਗਏ ਹਨ ਅਤੇ ਕਰੀਬ 350 ਲੋਕ ਜ਼ਖਮੀ ਹੋਏ ਹਨ। ਸੂਬਾਈ ਬੁਲਾਰੇ ਸਦੀਕਉੱਲ੍ਹਾ ਕੁਰੈਸ਼ੀ ਮੁਤਾਬਕ ਸੋਮਵਾਰ ਦੇ ਤੂਫਾਨ ‘ਚ ਮਾਰੇ ਗਏ ਲੋਕਾਂ ‘ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਸ਼ਾਮਲ ਹਨ। ਸੁਰਖ ਰੋਡ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਚਾਰ ਹੋਰ ਮੈਂਬਰ ਜ਼ਖ਼ਮੀ ਹੋ ਗਏ। ਜਨ ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜ਼ਮਾਨ ਅਮਰ ਨੇ ਕਿਹਾ ਕਿ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਅਤੇ ਆਸਪਾਸ ਦੇ ਜ਼ਿਲਿਆਂ ਤੋਂ 347 ਜ਼ਖਮੀਆਂ ਨੂੰ ਇਲਾਜ ਲਈ ਨੰਗਰਹਾਰ ਦੇ ਖੇਤਰੀ ਹਸਪਤਾਲ ਲਿਆਂਦਾ ਗਿਆ।ਕੁਰੈਸ਼ੀ ਨੇ ਕਿਹਾ ਕਿ ਨੰਗਰਹਾਰ ‘ਚ ਕਰੀਬ 400 ਘਰ ਅਤੇ 60 ਬਿਜਲੀ ਦੇ ਖੰਭੇ ਢਹਿ ਗਏ। ਉਨ੍ਹਾਂ ਕਿਹਾ ਕਿ ਜਲਾਲਾਬਾਦ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਬਿਜਲੀ ਕੱਟ ਲੱਗੀ ਹੋਈ ਹੈ ਅਤੇ ਸੰਚਾਰ ਪ੍ਰਣਾਲੀ ਸੀਮਤ ਹੈ। ਨੁਕਸਾਨ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।

Related Post