

ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਪੰਜਾਬ ਵਿਧਾਨ ਸਭਾ ’ਚ ਮੌਕ ਡਰਿੱਲ ਕਰਵਾਈ ਚੰਡੀਗੜ੍ਹ : ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਪੰਜਾਬ ਵਿਧਾਨ ਸਭਾ ’ਚ ਮੌਕ ਡਰਿੱਲ ਕਰਵਾਈ ਮਿਲੀ ਜਾਣਕਾਰੀ ਮੁਤਾਬਿਕ ਵਿਧਾਇਕਾਂ, ਮੁੱਖ ਮੰਤਰੀ ਅਤੇ ਪੰਜਾਬ ਵਿਧਾਨਸਭਾ ਸਪੀਕਰ ਦੀ ਸੁਰੱਖਿਆ ਨੂੰ ਲੈ ਕੇ ਮੌਕ ਡਰਿੱਲ ਕੀਤੀ ਗਈ ਹੈ। ਐਨਐਸਜੀ, ਵਿਧਾਨਸਭਾ ਦੇ ਇੰਚਾਰਜ ਬਲਵਿੰਦਰ ਸਿੰਘ, ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇਹ ਆਪਰੇਸ਼ਨ ਕੀਤਾ ਹੈ।ਜਿਕਰਯੋਗ ਹੈ ਕਿ ਮੌਕ ਡਰਿੱਲ ਦੇ ਚੱਲਦੇ ਜਵਾਨ ਹੈਲੀਕਾਪਟਰ ਦੇ ਜਰੀਏ ਵਿਧਾਨ ਸਭਾ ਦੇ ਉੱਪਰ ਉੱਤਰੇ ਸਨ। ਕਿਸੇ ਵੀ ਤਰੀਕੇ ਦੀ ਘਟਨਾ ਨਾਲ ਨਜਿੱਠਣ ਦੇ ਲਈ ਇਹ ਮੌਕ ਡਰਿੱਲ ਕੀਤੀ ਗਈ ਹੈ। ਇਸ ਰਾਹੀ ਇਹ ਦੇਖਿਆ ਜਾ ਰਿਹਾ ਹੈ ਕਿ ਮੁਸ਼ਕਿਲ ਦੇ ਸਮੇਂ ਮੁੱਖ ਮੰਤਰੀ, ਵਿਧਾਨਸਭਾ ਸਪੀਕਰ ਤੇ ਐਮਐਲਏ ਨੂੰ ਕਿਵੇਂ ਪੰਜਾਬ ਵਿਧਾਨ ਸਭਾ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।