post

Jasbeer Singh

(Chief Editor)

Punjab

ਦੇਸੀ ਬੰਬ ਦੇ ਫਟਣ ਕਾਰਨ ਸਹਿਮੇ ਲੋਕ

post-img

ਦੇਸੀ ਬੰਬ ਦੇ ਫਟਣ ਕਾਰਨ ਸਹਿਮੇ ਲੋਕ ਪੁਲਿਸ ਨੇ 10 ਹੋਰ ਦੇਸੀ ਬੰਬ ਕੀਤੇ ਬਰਾਮਦ ਚੰਡੀਗੜ੍ਹ, 17 ਅਗਸਤ : ਜਲਾਲਾਬਾਦ ਦੇ ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਨਾਲ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਵਿਅਕਤੀ ਜਦੋਂ ਪਿੰਡ ਦੀ ਰੂੜੀ ਕੋਲੋਂ ਲੰਘਿਆ ਤਾਂ ਉੱਥੇ ਇੱਕਦਮ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਹ ਵਿਅਕਤੀ ਡਰ ਨਾਲ ਬੇਹੋਸ਼ ਹੋ ਗਿਆ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਇੱਕ ਵਿਅਕਤੀ ਜੋ ਮਿਸਤਰੀ ਦਾ ਕੰਮ ਕਰਦਾ ਉਸ ਵੱਲੋਂ ਆਟੇ ਦੇ ਨਾਲ ਦੇਸੀ ਬੰਬ ਤਿਆਰ ਕੀਤੇ ਹੋਏ ਸਨ। ਜਦੋਂ ਧਮਾਕਾ ਹੋਇਆ ਤਾਂ ਮੌਕੇ ਉਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਇਹ ਆਟੇ ਦਾ ਭਰਿਆ ਹੋਇਆ ਗੱਟਾ ਬਰਾਮਦ ਕਰ ਲਿਆ ਗਿਆ, ਜਿਸ ਦੇ ਵਿੱਚ 9 ਦੇ ਕਰੀਬ ਦੇਸੀ ਬੰਬ ਸਨ। ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਿੰਡ ਵਿੱਚ ਇਸ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਗਿਆ ਅਤੇ ਇਨ੍ਹਾਂ ਬੰਬਾਂ ਨੂੰ ਪਿੰਡ ਵਿੱਚ ਹੀ ਛੁੱਟੀ ‘ਤੇ ਆਏ ਇਕ ਫ਼ੌਜੀ ਵੱਲੋਂ ਬੜੀ ਹੀ ਬਹਾਦਰੀ ਨਾਲ ਪਿੰਡ ਦੇ ਬਾਹਰ ਜਾ ਕੇ ਨਸ਼ਟ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਥਾਣਾ ਵੈਰੋ ਕਾ ਤੋ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਸਿੰਘ ਨਾਮਕ ਸ਼ਖ਼ਸ ਦੇ ਘਰ ਤੋਂ ਉਨ੍ਹਾਂ ਨੂੰ ਜਾਨਵਰਾਂ ਨੂੰ ਮਾਰਨ ਵਾਲੇ ਦੇਸੀ ਬੰਬ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਪਿੰਡ ਦੇ ਬਾਹਰ ਸੇਮ ਨਾਲ ਹੀ ਅਤੇ ਨਸ਼ਟ ਕਰ ਦਿੱਤਾ ਗਿਆ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post