post

Jasbeer Singh

(Chief Editor)

Punjab

ਸ੍ਰੀ ਬਾਲਾ ਜੀ ਮੈਡੀਕਲ ਸਟੋਰ ਅੰਦਰ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ

post-img

ਸ੍ਰੀ ਬਾਲਾ ਜੀ ਮੈਡੀਕਲ ਸਟੋਰ ਅੰਦਰ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ ਮਾਛੀਵਾੜਾ : ਪੰਜਾਬ ਦੇ ਸ਼ਹਿਰ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਬੀਤੀ ਰਾਤ ਕੁਹਾੜਾ ਚੌਕ ਵਿੱਚ ਸਥਿਤ ਸ੍ਰੀ ਬਾਲਾ ਜੀ ਮੈਡੀਕਲ ਸਟੋਰ ਅੰਦਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਟੋਰ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਆਂਢੀ ਦੁਕਾਨਦਾਰ ਨੇ ਅੱਗ ਲੱਗਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਜਦੋਂ ਦੁਕਾਨ ’ਤੇ ਜਾ ਕੇ ਦੇਖਿਆ ਤਾਂ ਮੈਡੀਕਲ ਸਟੋਰ ਅੰਦਰ ਪਈਆਂ ਦਵਾਈਆਂ ਅਤੇ ਹੋਰ ਸਾਮਾਨ ਸੜ ਚੁੱਕਾ ਸੀ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਸਟੋਰ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੇ ਮੈਡੀਕਲ ਸਟੋਰ ਅੰਦਰ ਪਈਆਂ 15 ਲੱਖ ਰੁਪਏ ਦੇ ਕਰੀਬ ਦੀਆਂ ਦਵਾਈਆਂ ਅਤੇ ਹੋਰ ਕੀਮਤੀ ਸਾਮਾਨ ਸੜ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਬੰਧਤ ਪੁਲੀਸ ਚੌਕੀ ਨੂੰ ਕਰ ਦਿੱਤੀ ਗਈ ਹੈ ।

Related Post