ਬਹਿਰਾਇਚ `ਚ ਦੁਰਗਾ ਮੂਰਤੀ ਵਿਸਰਜਨ ਹਿੰਸਾ ਬਹਿਰਾਇਚ (ਉਤਰ ਪ੍ਰਦੇਸ਼), 12 ਦਸੰਬਰ 2025 : ਮਹਾਰਾਜਗੰਜ ਕਸਬੇ ਵਿਚ ਪਿਛਲੇ ਵਰ੍ਹੇ ਦੁਰਗਾ ਮੂਰਤੀ ਵਿਸਰਜਨ ਦੌਰਾਨ ਹੋਈ ਫਿਰਕੂ ਹਿੰਸਾ ਵਿਚ ਨੌਜਵਾਨ ਰਾਮਗੋਪਾਲ ਮਿਸ਼ਰਾ ਦੇ ਕਤਲ ਦੇ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ 9 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ 3 ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹੈ। ਨੌਜਵਾਨ ਦੇ ਕਤਲ ਮਾਮਲੇ `ਚ ਇਕ ਨੂੰ ਮੌਤ ਦੀ ਸਜ਼ਾ, 9 ਨੂੰ ਉਮਰ ਕੈਦ ਜਿ਼ਲਾ ਸਰਕਾਰੀ ਵਕੀਲ (ਫੌਜਦਾਰੀ) ਗਿਰੀਸ਼ ਚੰਦਰ ਸ਼ੁਕਲਾ ਦੇ ਅਨੁਸਾਰ, ਅਦਾਲਤ ਨੇ ਸਰਫਰਾਜ਼ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ, ਜਦੋਂ ਕਿ ਅਬਦੁਲ ਹਮੀਦ, ਮੁਹੰਮਦ ਤਾਲਿਬ, ਫਹੀਮ, ਜ਼ੀਸ਼ਾਨ, ਮੁਹੰਮਦ ਸੈਫ, ਜਾਵੇਦ, ਸੋਏਬ ਖਾਨ, ਨਨਕਾਉ ਅਤੇ ਮਾਰੂਫ ਅਲੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਖੁਰਸ਼ੀਦ, ਸ਼ਕੀਲ ਅਤੇ ਅਫਜ਼ਲ ਨੂੰ 9 ਦਸੰਬਰ ਨੂੰ ਬਰੀ ਕਰ ਦਿੱਤਾ ਗਿਆ।
