National
0
ਲੰਡਨ ਵਿਚ ਸਟੇਜ਼ ਸ਼ੋਅ ਦੌਰਾਨ ਸਿੰਗਰ ਕਰਨ ਔਜਲਾ ਤੇ ਸੁੱਟ ਜੁੱਤੀ ਲੱਗੀ ਸਿੱਧੀ ਮੂੰਹ ਤੇ
- by Jasbeer Singh
- September 7, 2024
ਲੰਡਨ ਵਿਚ ਸਟੇਜ਼ ਸ਼ੋਅ ਦੌਰਾਨ ਸਿੰਗਰ ਕਰਨ ਔਜਲਾ ਤੇ ਸੁੱਟ ਜੁੱਤੀ ਲੱਗੀ ਸਿੱਧੀ ਮੂੰਹ ਤੇ ਯੂ. ਕੇ. : ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂ.ਕੇ ਟੂਰ `ਤੇ ਹਨ। ਲੰਡਨ `ਚ ਉਨ੍ਹਾਂ ਦਾ ਕੰਸਰਟ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਹਨਾਂ ਵੱਲ ਜੁੱਤੀ ਸੁੱਟ ਦਿੱਤੀ। ਗੁੱਸੇ `ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ `ਤੇ ਆਉਣ ਦੀ ਚੁਣੌਤੀ ਵੀ ਦਿੱਤੀ ।ਕਰਨ ਔਜਲਾ ਲੰਡਨ ਸ਼ੋਅ ਦੌਰਾਨ ਸਟੇਜ `ਤੇ ਪਰਫਾਰਮ ਕਰ ਰਹੀ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। ਦੱਸ ਦਈਏ ਕਿ ਇਸ ਦੌਰਾਨ ਇੱਕ ਚਿੱਟੇ ਰੰਗ ਦੀ ਜੁੱਤੀ ਖੱਬੇ ਪਾਸਿਓਂ ਸਟੇਜ ਵੱਲ ਆਈ ਅਤੇ ਸਿੱਧੀ ਕਰਨ ਔਜਲਾ ਦੇ ਚਿਹਰੇ `ਤੇ ਲੱਗੀ। ਜਿਸ ਤੋਂ ਬਾਅਦ ਕਰਨ ਔਜਲਾ ਗੁੱਸੇ `ਚ ਆ ਗਿਆ।

