ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਪ੍ਰੀਖਿਆਰਥੀਆਂ ਕੀਤਾ ਰੋਸ ਪ੍ਰਗਟ
- by Jasbeer Singh
- September 7, 2024
ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦਾ ਮਾਮਲਾ ਸਾਹਮਣੇ ਆਉਣ ਤੇ ਪ੍ਰੀਖਿਆਰਥੀਆਂ ਕੀਤਾ ਰੋਸ ਪ੍ਰਗਟ ਫਰੀਦਕੋਟ : ਪੰਜਾਬ ਦੇ ਸਹਿਰ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਿਆ ਜਾਣ ਵਾਲਾ ਨਰਸਿੰਗ ਦਾ ਪੇਪਰ ਲੀਕ ਹੋਣ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਸਵੇਰੇ 9.30 ਵਜੇ ਦਾ ਸਮਾਂ ਦੇ ਡੇਢ ਘੰਟਾ ਪੇਪਰ ਲੇਟ ਕੀਤਾ ਹੈ।ਮਿਲੀ ਜਾਣਕਾਰੀ ਮੁਤਾਬਿਕ ਨਰਸਿੰਗ ਸਟਾਫ ਦੀਆਂ 120 ਪੋਸਟਾਂ ਲਈ ਪੇਪਰ ਹੋਣਾ ਸੀ ਪਰ ਤਕਨੀਕੀ ਖਰਾਬੀ ਹੋਣ ਕਾਰਨ ਕਾਰਨ ਪੇਪਰ ਨਹੀਂ ਲਿਆ ਗਿਆ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਸੈਂਟਰ ਵੀ ਬਦਲੇ ਗਏ ਪਰ ਹੁਣ ਨਰਸਿੰਗ ਦਾ ਪੇਪਰ ਲੀਕ ਹੋ ਜਾਣ ਦਾ ਇਲਜ਼ਾਮ ਲੱਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਪੇਪਰ ਰੱਦ ਕਰਕੇ ਦੁਬਾਰਾ ਪੇਪਰ ਲੈਣ ਦੀ ਮੰਗ ਕੀਤੀ ਜਾ ਰਹੀ ਹੈ।ਨਰਸਿੰਗ ਰਿਕਰੂਟਮੈਂਟ ਟੈਸਟ ਮਾਮਲੇ ’ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਅੱਜ ਸਵੇਰ ਅਤੇ ਸ਼ਾਮ ਸਮੇਂ ਲਏ ਜਾਣ ਵਾਲੇ ਦੋਹੇਂ ਪੇਪਰ ਰੱਦ ਕਰ ਦਿੱਤੇ ਹਨ। ਜਦਕਿ ਭਲਕੇ ਲਿਆ ਜਾਣ ਵਾਲਾ ਪੇਪਰ ਵੀ ਮੁਲਤਵੀ ਕਰ ਦਿੱਤਾ ਹੈ।

