
Crime
0
ਕਾਲ ਗਰਲ ਨਾਲ ਪੈਸਿਆਂ ਨੂੰ ਹੋ ਕੇ ਲੜਾਈ ਦੇ ਚਲਦਿਆਂ ਦਲਾਲ ਨੇ ਕੀਤਾ ਬੈਂਕ ਮੈਨੇਜਰ ਤੇ ਹਮਲਾ
- by Jasbeer Singh
- July 9, 2024

ਕਾਲ ਗਰਲ ਨਾਲ ਪੈਸਿਆਂ ਨੂੰ ਹੋ ਕੇ ਲੜਾਈ ਦੇ ਚਲਦਿਆਂ ਦਲਾਲ ਨੇ ਕੀਤਾ ਬੈਂਕ ਮੈਨੇਜਰ ਤੇ ਹਮਲਾ ਚੰਡੀਗੜ੍ਹ 9 ਜੁਲਾਈ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਇਕ ਬੈਂਕ ਦੇ ਮੈਨੇਜਰ ਦੀ ਜਦੋਂ ਕਾਲ ਗਰਲ ਨਾਲ ਪੈਸਿਆਂ ਨੂੰ ਲੈ ਕੇ ਲੜਾਈ ਹੋ ਗਈ ਤਾਂ ਦਲਾਲ ਨੇ ਆਪਣੇ ਸਾਥੀਆਂ ਨਾਲ ਬੈਂਕ ਮੈਨੇਜਰ ਤੇ ਹਮਲਾ ਕਰ ਦਿੱਤਾ ਤੇ ਹਵਾਈ ਫਾਇਰ ਵੀ ਕੀਤੇ। ਬੈਂਕ ਮੈਨੇਜਰ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-44 ’ਚ ਕਾਰ ਸਵਾਰ ਕਰੀਬ 10 ਨੌਜਵਾਨ ਬੈਂਕ ਮੈਨੇਜਰ ’ਤੇ ਹਮਲਾ ਕਰ ਰਹੇ ਹਨ। ਡੀ. ਐੱਸ. ਪੀ. ਜਸਵਿੰਦਰ ਸਿੰਘ, ਥਾਣਾ ਇੰਚਾਰਜ ਲਖਬੀਰ ਸਿੰਘ ਨੇ ਖੂਨ ਨਾਲ ਲੱਥਪੱਥ ਬੈਂਕ ਮੈਨੇਜਰ ਅੰਕੁਸ਼ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਮੌਕੇ ’ਤੇ ਪੁਲਸ ਨੂੰ ਦੇਸੀ ਕੱਟੇ ਤੋਂ ਚੱਲੀ ਗੋਲੀ ਦੇ ਖੋਲ ਤੇ ਸੜਕ ’ਤੇ ਖੂਨ ਖਿਲਰਿਆ ਮਿਲਿਆ ।