
National
0
ਉੜੀਸਾ ਦੇ ਪੁਰੀ ਨੇੜੇ ਬੰਗਾਲ ਦੀ ਖਾੜੀ ਵਿੱਚ 5.1 ਤੀਬਰਤਾ ਦੇ ਭੂਚਾਲ ਦੇ ਝਟਕੇ
- by Jasbeer Singh
- February 25, 2025

ਉੜੀਸਾ ਦੇ ਪੁਰੀ ਨੇੜੇ ਬੰਗਾਲ ਦੀ ਖਾੜੀ ਵਿੱਚ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਕੋਲਕਾਤਾ, 25 ਫਰਵਰੀ : ਪੁਰੀ ਨੇੜੇ ਮੰਗਲਵਾਰ ਸਵੇਰੇ 6.10 ਵਜੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਆਈ. ਐਮ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਬੰਗਾਲ ਦੀ ਖਾੜੀ ’ਚ 91 ਕਿਲੋਮੀਟਰ ਦੀ ਡੂੰਘਾਈ ’ਚ ਆਇਆ । ਮੰਗਲਵਾਰ ਨੂੰ ਆਇਆ ਭੂਚਾਲ ਭਾਵੇਂ ਮੱਧਮ ਸ਼ਿੱਦਤ ਦਾ ਸੀ ਪਰ ਡੂੰਘਾਈ ‘ਤੇ ਸਥਿਤ ਸੀ, ਜਿਸ ਨੇ ਸਤ੍ਵਾ ‘ਤੇ ਮਹਿਸੂਸ ਕੀਤੇ ਭੂਚਾਲ ਦੀ ਤੀਬਰਤਾ ਨੂੰ ਘਟਾਉਣ ਵਿਚ ਮਦਦ ਕੀਤੀ । ਭੂਚਾਲ ਦੇ ਝਟਕਿਆਂ ਕਾਰਨ ਸੂਬੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ।