
ਮੁਹੰਮਦ ਸਰਫਰਾਜ ਆਲਮ ਨੇ ਸੰਭਾਲਿਆ ਐਸ. ਐਸ. ਪੀ. ਬਰਨਾਲਾ ਵਜੋਂ ਅਹੁਦਾ
- by Jasbeer Singh
- February 25, 2025

ਮੁਹੰਮਦ ਸਰਫਰਾਜ ਆਲਮ ਨੇ ਸੰਭਾਲਿਆ ਐਸ. ਐਸ. ਪੀ. ਬਰਨਾਲਾ ਵਜੋਂ ਅਹੁਦਾ ਬਰਨਾਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਪਿਛਲੇ ਲੰਮੇ ਸਮੇਂ ਤੋਂ ਬਤੌਰ ਐਸ. ਪੀ. (ਸਿਟੀ) ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਮੁਹੰਮਦ ਸਰਫਰਾਜ ਆਲਮ ਨੇ ਅੱਜ ਬਤੌਰ ਐਸ. ਐਸ. ਪੀ. ਬਰਨਾਲਾ ਅਹੁਦਾ ਸੰਭਾਲ ਲਿਆ ਹੈ।ਬਰਨਾਲਾ ਦੇ ਐਸ. ਐਸ. ਪੀ. ਵਜੋਂ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਿਰ ਨਾ ਚੁੱਕਣ ਦੇਣ ਅਤੇ ਜਿਲ੍ਹੇ ਅੰਦਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨਾ ਉਨ੍ਹਾਂ ਦਾ ਪਹਿਲਾ ਮੁੱਖ ਕੰਮ ਹੋਵੇਗਾ । ਮੁਹੰਮਦ ਆਲਮ ਨੇ ਕਿਹਾ ਕਿ ਡੀ. ਜੀ. ਪੀ. ਸਾਹਿਬ ਦੀਆਂ ਹਦਾਇਤਾਂ ਅਨੁਸਾਰ ਐਂਟੀ ਡਰੱਗ, ਐਂਟੀ ਗੈਂਗਸਟਰਵਾਦ ਖਿਲਾਫ ਸਖਤੀ ਨਾਲ ਮੁਹਿੰਮ ਚਲਾਉਣਾ, ਚੰਗਾ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸ਼ਨ ਲੋਕਾਂ ਨੂੰ ਦੇਣਾ, ਪੁਲਿਸ ਅਤੇ ਪਬਲਿਕ ਦਰਮਿਆਨ ਗੈਪ ਨੂੰ ਘੱਟ ਕਰਕੇ, ਜਿਲ੍ਹੇ ਅੰਦਰ ਹਰ ਤਰ੍ਹਾਂ ਦੇ ਅਪਰਾਧ ਨੂੰ ਨੱਥ ਪਾਉਣਾ,ਉਨਾਂ ਦੀ ਪਹਿਲੀ ਤਰਜੀਹ ਹੈ । ਨਵ ਨਿਯੁਕਤ ਸੀਨੀਅਰ ਕਪਤਾਨ ਪੁਲਸ ਨੇ ਕਿਹਾ ਕਿ ਜਿਲ੍ਹੇ ਅੰਦਰ ਪਹਿਲਾਂ ਤੋਂ ਪੁਲਿਸ ਵੱਲੋਂ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਚੰਗੀ ਪੁਲਸਿੰਗ ਦੇ ਰਾਹ ਵਿੱਚ ਆਉਂਦੀਆਂ ਘਾਟਾਂ/ ਕਮੀਆਂ ਨੂੰ ਦੂਰ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਮੁਹੰਮਦ ਸਰਫਰਾਜ ਆਲਮ ਵੱਲੋਂ ਬਤੌਰ ਐਸ. ਐਸ. ਪੀ. ਆਪਣੀ ਪਹਿਲੀ ਨਿਯੁਕਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮੋਸ਼ਨ ਨਾਲ, ਅਧਿਕਾਰੀ ਦੀ ਜੁਆਬਦੇਹੀ ਅਤੇ ਜਿੰਮੇਵਾਰੀਆਂ ਵੀ ਵੱਧਦੀਆਂ ਹਨ। ਉਨਾਂ ਕਿਹਾ ਕਿ ਇਨਾਂ ਜਿੰਮੇਵਾਰੀਆਂ ਨੂੰ ਸਖਤ ਮਿਹਨਤ, ਇਮਾਨਦਾਰੀ ਅਤੇ ਚੰਗੀ ਟੀਮ ਦੇ ਸਹਿਯੋਗ ਨਾਲ ਬਾਖੂਬੀ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ । ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ/ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਪੁਲਸ ਨੂੰ ਸੂਚਿਤ ਕਰਨ, ਕਿਸੇ ਵੀ ਅਪਰਾਧੀ ਨੂੰ ਜਿਲ੍ਹੇ ਅੰਦਰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ । ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੁਲਸ ਵੱਲੋਂ, ਜੋ ਜਿੰਮੇਵਾਰੀ ਦੇ ਕੇ ਉਨਾਂ ਤੇ ਭਰੋਸਾ ਜਤਾਇਆ ਹੈ, ਕਿ ਮੈਂ ਤਨੋ-ਮਨੋ ਮਿਹਨਤ ਕਰਕੇ,ਮੇਰੇ ਤੇ ਲਾਈਆਂ ਉਮੀਦਾਂ ਤੇ ਖਰਾ ਉੱਤਰਨ ਲਈ ਦਿਨ ਰਾਤ ਕੰਮ ਕਰਾਂਗਾ । ਉਨ੍ਹਾਂ ਕਿਹਾ ਕਿ ਜਿਹੜੀ ਕੁਰਸੀ ਉਨਾਂ ਨੂੰ ਮਿਲੀ ਹੈ, ਉਸ ਨਾਲ ਇਨਸਾਫ ਕਰਨਾ ਵੀ ਵੱਡੀ ਜਿੰਮੇਵਾਰੀ ਹੈ ਨਿਭਾਈ ਹੈ ਅਤੇ ਹੁਣ ਉਹ ਪਟਿਆਲਾ ਵਿਖੇ ਬਤੌਰ ਐਸ.ਪੀ ਸਿਟੀ ਦੋ ਸਾਲ ਤੱਕ ਚੰਗੀਆਂ ਸੇਵਾਵਾਂ ਨਿਭਾ ਕੇ ਆਏ ਹਨ। ਜਿਥੇ ਇਨ੍ਹਾਂ ਦੇ ਕੰਮ ਕਰਨ ਦੇ ਢੰਗ ਦੀ ਸਰਾਹਣਾ, ਪਟਿਆਲਾ ਦੇ ਰਿਹਾਇਸ਼ੀਆ ਤੇ ਬਾਖੂਬੀ ਜ਼ੁਬਾਨ ਤੇ ਹੈ । ਐਸ. ਐਸ. ਪੀ. ਸਰਫਰਾਜ਼ ਆਲਮ ਦੇ ਬਰਨਾਲਾ ਦਫਤਰ ਪਹੁੰਚਣ ਤੇ ਪੁਲਸ ਟੁਕੜੀ ਨੇ ਸਲਾਮੀ ਦਿੱਤੀ । ਇਸ ਮੌਕੇ ਜਿਲ੍ਹੇ ਦੇ ਹੋਰ ਵੀ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.