

ਨਵੇਂ ਸਾਲ ਦੇ ਜ਼ਸਨਾਂ ਦੌਰਾਨ ਗੁਜਰਾਤ ’ਚ ਲੱਗੇ ਭੂਚਾਲ ਦੇ ਝਟਕੇ ਗੁਜਰਾਤ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਕੱਛ ’ਚ ਇਹ ਝਟਕੇ ਮਹਿਸੂਸ ਕੀਤੇ ਗਏ ਹਨ । ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੁਧਵਾਰ ਸਵੇਰੇ 3.2 ਤੀਬਰਤਾ ਦਾ ਭੂਚਾਲ ਆਇਆ । ਇੰਸਟੀਚਿਊਟ ਆਫ਼ ਭੂਚਾਲ ਖੋਜ (ਆਈ. ਐਸ. ਆਰ.) ਨੇ ਇਹ ਜਾਣਕਾਰੀ ਦਿਤੀ । ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਗਾਂਧੀਨਗਰ ਸਥਿਤ ਆਈ. ਐਸ. ਆਰ. ਅਨੁਸਾਰ, ਭੂਚਾਲ ਸਵੇਰੇ 10.24 ਵਜੇ ਰਿਕਾਰਡ ਕੀਤਾ ਗਿਆ, ਇਸਦਾ ਕੇਂਦਰ ਭਚਾਊ ਤੋਂ 23 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਸੀ । ਪਿਛਲੇ ਮਹੀਨੇ, ਖੇਤਰ ਵਿਚ 3 ਤੀਬਰਤਾ ਤੋਂ ਵੱਧ ਚਾਰ ਭੂਚਾਲ ਦੀਆਂ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਤਿੰਨ ਦਿਨ ਪਹਿਲਾਂ 3.2 ਤੀਬਰਤਾ ਦਾ ਭੂਚਾਲ ਵੀ ਸ਼ਾਮਲ ਸੀ, ਜਿਸਦਾ ਕੇਂਦਰ ਵੀ ਭਚਾਊ ਦੇ ਨੇੜੇ ਸੀ। ਆਈ. ਐਸ. ਆਰ. ਅਨੁਸਾਰ, 23 ਦਸੰਬਰ ਨੂੰ ਜ਼ਿਲ੍ਹੇ ਵਿਚ 3.7 ਤੀਬਰਤਾ ਦਾ ਅਤੇ 7 ਦਸੰਬਰ ਨੂੰ 3.2 ਤੀਬਰਤਾ ਦਾ ਭੂਚਾਲ ਆਇਆ ਸੀ । ਗੁਜਰਾਤ ਭੂਚਾਲਾਂ ਦੇ ਲਿਹਾਜ਼ ਨਾਲ ਉੱਚ ਜੋਖ਼ਮ ਵਾਲੇ ਸੰਵੇਦਨਸ਼ੀਲ ਖੇਤਰ ਵਿਚ ਆਉਂਦਾ ਹੈ। ਗੁਜਰਾਤ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਜੀ. ਐਸ. ਡੀ. ਐਮ. ਏ.) ਦੇ ਅੰਕੜਿਆਂ ਅਨੁਸਾਰ, ਗੁਜਰਾਤ ਵਿਚ ਪਿਛਲੇ 200 ਸਾਲਾਂ ਵਿਚ ਨੌਂ ਵੱਡੇ ਭੂਚਾਲ ਆਏ ਹਨ।