
ਬੋਲੀ ਵਾਲੀਆਂ ਕਮੇਟੀਆਂ ਦੇ ਨਾਂ `ਤੇ ਕਰੋੜਾਂ ਦੀ ਠੱਗੀ ਮਾਮਲੇ ਦੀ ਈ. ਡੀ. ਕੀਤੀ ਜਾਂਚ ਸ਼ੁਰੂ
- by Jasbeer Singh
- July 16, 2025

ਬੋਲੀ ਵਾਲੀਆਂ ਕਮੇਟੀਆਂ ਦੇ ਨਾਂ `ਤੇ ਕਰੋੜਾਂ ਦੀ ਠੱਗੀ ਮਾਮਲੇ ਦੀ ਈ. ਡੀ. ਕੀਤੀ ਜਾਂਚ ਸ਼ੁਰੂ ਮੋਹਾਲੀ, 16 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੋਲੀ ਵਾਲੀਆਂ ਕਮੇਟੀਆਂ ਦੇ ਨਾਮ `ਤੇ ਟ੍ਰਾਈਸਿਟੀ ਦੇ 50 ਤੋਂ ਵੱਧ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਨਾਲ 5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਮਹਿਲਾ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਸੈਕਟਰ-36 ਪੁਲਸ ਵਲੋਂ ਪਿਛਲੇ ਸਾਲ ਕੰਜਹੇੜੀ ਨਿਵਾਸੀ ਰਾਜਵਤੀ, ਉਸ ਦੇ ਪੁੱਤਰ ਰਾਜੇਸ਼ ਅਤੇ ਧੀ ਦੀਪਮਾਲਾ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਸੀ। ਈ. ਡੀ. ਨੇ ਅਦਾਲਤ ਤੋਂ ਕੀਤੀ ਜੇਲ ਵਿਚ ਬੰਦ ਤਿੰਨਾਂ ਤੋਂ ਪੁੱਛਗਿੱਛ ਦੀ ਮੰਗ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਦੋ ਮਹੀਨਿਆਂ ਤੋਂ ਬੁੜੈਲ ਜੇਲ ਵਿਚ ਬੰਦ ਉਪਰੋਕਤ ਤਿੰਨੋਂ ਜਣਿਆਂ ਤੋਂ ਪੁੱਛਗਿੱਛ ਲਈ ਮਾਨਯੋਗ ਜਿ਼ਲਾ ਅਦਾਲਤ ਤੋਂ ਮੰਗ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ. ਨੇ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਪੁੱਛਗਿੱਛ ਵਾਲੀ ਅਰਜ਼ੀ ਪੀ. ਐਮ. ਐਲ. ਏ. ਕੋਰਟ ਵਿਚ ਦਾਇਰ ਕਰਕੇ ਕੀਤੀ ਹੈ। ਔਰਤ ਰਾਜਵਤੀ ਨੇ ਮਾਰੀ ਹੈ ਆਪਣੇ ਬੱਚਿਆਂ ਨਾਲ ਮਿਲ ਕੇ ਲੋਕਾਂ ਨਾਲ ਠੱਗੀ : ਵਿਕਾਸ ਬੋਲੀ ਵਾਲੀਆਂ ਕਮੇਟੀਆਂ ਵਿਚ ਠੱਗੇ ਗਏ ਪੀੜ੍ਹਤ ਵਿਕਾਸ ਨੇ ਦੋਸ਼ ਲਗਾਇਆ ਕਿ ਔਰਤ ਰਾਜਵਤੀ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਲੋਕਾਂ ਨਾਲ ਠੱਗੀ ਮਾਰੀ ਹੈ। ਰਾਜਵਤੀ ਨੇ ਕਮੇਟੀ ਬਣਾਉਣ ਦੇ ਨਾਮ `ਤੇ ਲੋਕਾਂ ਤੋਂ ਲੱਖਾਂ ਰੁਪਏ ਲਏ ਅਤੇ ਫਿਰ ਆਪਣੇ ਪਰਿਵਾਰ ਨਾਲ ਫ਼ਰਾਰ ਹੋ ਗਈ ਸੀ ਤੇ ਦੋ ਮਹੀਨੇ ਪਹਿਲਾਂ ਉਸ ਨੇ ਆਪਣੇ ਪੁੱਤਰ ਸਮੇਤ ਅਦਾਲਤ ਵਿੱਚ ਆਤਮ ਸਮਰਪਣ ਵੀ ਕਰ ਦਿੱਤਾ ਸੀ, ਜਦਕਿ ਉਸ ਦੀ ਧੀ ਨੂੰ ਪੁਲਸ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਸੀ। ਈ. ਡੀ. ਦੇ ਜਾਂਚ ਕਰਨ ਦਾ ਕੀ ਹੈ ਕਾਰਨ ਬੋਲੀ ਵਾਲੀਆਂ ਕਮੇਟੀਆਂ ਦੇ ਮਾਮਲੇ ਵਿਚ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਚਲਦਿਆਂ ਕੇਂਦਰੀ ਜਾਂਚ ਏਜੰਸੀ ਈ. ਡੀ. ਨੂੰ ਸ਼ੱਕ ਹੈ ਕਿ ਰਾਜਵਤੀ ਨੇ ਕਿਤੇ ਧੋਖਾਧੜੀ ਰਾਹੀਂ ਕਾਲਾ ਧਨ ਤਾਂ ਇਕੱਠਾ ਨਹੀਂ ਕੀਤਾ ਕਿਉਂਕਿ ਜੋ ਗੱਲ ਸਾਹਮਣੇ ਆਈ ਹੈ ਦੇ ਮੁਤਾਬਕ ਧੋਖਾਧੜੀ ਤਾਂ ਹੋਈ ਹੈ ਤੇ ਪੈਸਾ ਵੀ ਇਕ ਤਰ੍ਹਾਂ ਨਾਲ ਇਕੱਠ ਹੋਇਆ ਹੈ, ਜਿਸਦੇ ਚਲਦਿਆਂ ਹੀ ਈ. ਡੀ. ਵਲੋਂ ਰਾਜਵਤੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।