post

Jasbeer Singh

(Chief Editor)

National

ਪੰਜਾਬ ਹਰਿਆਣਾ ਵਿਚ ਈ. ਡੀ. ਨੇ ਕੀਤੀਆਂ ਗਿਆਰਾਂ ਥਾਵਾਂ ਤੇ ਛਾਪੇਮਾਰੀਆਂ

post-img

ਪੰਜਾਬ ਹਰਿਆਣਾ ਵਿਚ ਈ. ਡੀ. ਨੇ ਕੀਤੀਆਂ ਗਿਆਰਾਂ ਥਾਵਾਂ ਤੇ ਛਾਪੇਮਾਰੀਆਂ ਨਵੀਂ ਦਿੱਲੀ, 9 ਜੁਲਾਈ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ ’ਤੇ ‘ਡੰਕੀ ਰੂਟ’ ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ਵਿੱਚ ਛਾਪੇਮਾਰੀਆਂ ਕੀਤੀਆਂ ਹਨ। ਈ. ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਕੀਤੀ ਗਈ ਇਹ ਛਾਪੇਮਾਰੀ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਚੱਲ ਰਹੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਈ. ਡੀ. ਨੇ ਕਿਥੇ ਕਿਥੇ ਕੀਤੀ ਹੈ ਛਾਪੇਮਾਰੀ ਈ. ਡੀ. ਨੇ ਅੱਜ ਪੰਜਾਬ ਤੇ ਹਰਿਆਣਾ ਵਿਚ ਜਿਨ੍ਹਾਂ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਵਿਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ।ਉਕਤ ਛਾਪੇਮਾਰੀ ਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਦੀਆਂ ਪੁਲਸ ਅਥਾਰਟੀਆਂ ਵੱਲੋਂ ਟਰੈਵਲ ਏਜੰਟਾਂ ਅਤੇ ਵਿਚੋਲਿਆਂ ਵਿਰੁੱਧ ਦਰਜ ਕੀਤੀਆਂ ਗਈਆਂ ਐਫ. ਆਈ. ਆਰਜ. ਵਿਚ ਚੱਲ ਰਹੀ ਜਾਂਚ ਸੀ। ਈ. ਡੀ. ਅਧਿਕਾਰੀਆਂ ਦੱਸਿਆ ਕਿ ਇਨ੍ਹਾਂ ਏਜੰਟਾਂ ਨੇ ਕਥਿਤ ਤੌਰ ’ਤੇ ਲੋਕਾਂ ਨੂੰ ਕਾਨੂੰਨੀ ਯਾਤਰਾ ਦੇ ਪ੍ਰਬੰਧਾਂ ਦਾ ਵਾਅਦਾ ਕਰਕੇ ਫਸਾਇਆ ਪਰ ਇਸ ਦੀ ਬਜਾਏ ਉਨ੍ਹਾਂ ਨੂੰ ‘ਡੰਕੀ ਰੂਟ’ ਵਜੋਂ ਜਾਣੇ ਜਾਂਦੇ ਖਤਰਨਾਕ, ਗੈਰ-ਕਾਨੂੰਨੀ ਰਸਤਿਆਂ ਰਾਹੀਂ ਤਸਕਰੀ ਕੀਤੀ।

Related Post