

ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਨੇ ਕੀਤੇ ਹਥਿਆਰ ਬਰਾਮਦ ਗੁਰਦਾਸਪੁਰ, 9 ਜੁਲਾਈ 2025 : ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਵਲੋਂ ਅੱਜ ਪ੍ਰਾਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਪਿੰਡ ਗਾਜੀਕੋਟ ਨੇੜੇ ਤਿਬੜੀ ਪੁੱਲ ਤੋਂ ਨਹਿਰ ਦੇ ਕੰਢੇ ਝਾੜੀਆਂ ਵਿੱਚ ਦੱਬੇ ਹਥਿਆਰਾਂ ਨੂੰ ਬਰਾਮਦ ਕੀਤਾ ਗਿਆ ਹੈ। ਕਿਹੜੇ ਕਿਹੜੇ ਹਥਿਆਰ ਕੀਤੇ ਹਨ ਬਰਾਮਦ ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਨੇ ਰੇਡ ਕਰਕੇ ਜਿਨ੍ਹਾਂ ਹਥਿਆਰਾਂ ਦੀ ਬਰਾਮਦਗੀ ਕੀਤੀ ਹੈ ਵਿਚ ਦੋ ਏ. ਕੇ. -47 ਰਾਈਫਲਾਂ, 16 ਜਿੰਦਾ ਕਾਰਤੂਸ, 2 ਮੈਗਜ਼ੀਨ, 2 ਹਥਗੋਲੇ (ਗਰਨੇਡ) ਸ਼ਾਮਲ ਹਨ।ਦੱਯਣਯੋਗ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਥਿਆਰਾਂ ਦਾ ਜਖੀਰਾ ਬਰਾਮਦ ਕਰ ਕੀਤਾ ਹੈ ਹਥਿਆਰ ਸਪਲਾਈ ਮੋਡਿਊਲ ਨਸ਼ਟ ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਵਲੋਂ ਜੋ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਗਿਆ ਹੈ ਦੇ ਚਲਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਹਰਵਿੰਦਰ ਸਿੰਘ ਰਿੰਦਾ (ਪੁੱਤਰ ਚਰਨ ਸਿੰਘ ਸੰਧੂ, ਹਜ਼ੂਰ ਸਾਹਿਬ/ਨਦੇੜ ਵਾਸੀ) ਦੇ ਇੱਕ ਭਾਰਤ-ਵਿਰੋਧੀ ਹਥਿਆਰ ਸਪਲਾਈ ਮੰਡਿਊਲ ਨੂੰ ਨਸ਼ਟ ਹੋਇਆ ਹੈ।