

ਈ. ਡੀ. ਨੇ ਕੀਤੀ ਕਿਸਾਨ ਆਗੂ ਦੇ ਟਿਕਾਣਿਆਂ ’ਤੇ ਛਾਪੇਮਾਰੀ ਮੋਗਾ, 9 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵਲੋਂ ਅੱਜ ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਦੇ ਪ੍ਰਧਾਨ ਸੁੱਖ ਗਿੱਲ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਜਿਸ ਤਹਿਤ ਈ. ਡੀ. ਦੀ ਸਮੁੱਚੀ ਟੀਮ ਵਲੋ਼ ਤਲਾਸ਼ੀ ਲੈਣ ਦੇ ਨਾਲ-ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰੀ ਜ਼ਾਂਚ ਏਜੰਸੀਆਂ ਵਲੋਂ ਕਈ ਕਿਸਾਨਾਂ ਦੇ ਟਿਕਾਣਿਆਂ ਤੇ ਇਸੇ ਤਰ੍ਹਾਂ ਛਾਪੇਮਾਰੀਆਂ ਕਰਕੇ ਤਲਾਸ਼ੀਆਂ ਲਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿਚ ਪਾ ਕੇ ਪੁੱਛਗਿੱਛ ਜਾਰੀ ਰੱਖੀਆਂ ਗਈਆਂ ਸਨ। ਜਿਸਦੇ ਚਲਦਿਆਂ ਅੱਜ ਵੀ ਈ. ਡੀ. ਨੇ ਕਿਸਾਨ ਦੇ ਘਰ ਛਾਪੇਮਾਰੀ ਕੀਤੀ ਹੈ। ਹੁਣ ਦੇਖਣਾ ਹੈ ਕਿ ਆਖਰ ਈ. ਡੀ. ਦੀ ਛਾਪੇਮਾਰੀ ਦੌਰਾਨ ਕਿਸਾਨ ਦੇ ਟਿਕਾਣਿਆਂ ਤੋਂ ਜਾਂਚ ਅਤੇ ਤਲਾਸ਼ੀ ਦੌਰਾਨ ਕੀ ਕੀ ਮਿਲਦਾ ਹੈ।