
ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ
- by Jasbeer Singh
- July 9, 2025

ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ ਚੰਡੀਗੜ੍ਹ, 9 ਜੁਲਾਈ 2025 : ਪੰਜਾਬ ਭਰ ਵਿਚ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਬਸਾਂ ਦੀ ਆਵਾਜਾਈ ਨਾ ਹੋਣ ਕਾਰਨ ਸਾਰੇ ਪਾਸੇ ਆਵਾਜਾਈ ਵੀ ਠੱਪ ਹੋ ਗਈ ਹੈ। ਇਸ ਹੜ੍ਰਦਾਲ ਦੇ ਚਲਦਿਆਂ ਸਿਰਫ਼ ਤੇ ਸਿਰਫ਼ ਓਹੀ ਮੁਲਾਜਮ ਬਸਾਂ ਨੂੰ ਚਲਾ ਰਹੇ ਹਨ ਜੋ ਪੀ. ਆਰ. ਟੀ. ਸੀ. ਤੇ ਪਨਬਸ ਵਿਚ ਪੱਕੇ ਭਰਤੀ ਹਨ। ਤਿੰਨ ਰੋਜ਼ਾ ਹੜ੍ਹਤਾਲ ਤੇ ਚੱਲ ਰਹੇ ਕੱਚੇ ਮੁਲਾਜ਼ਮਾਂ ਆਖਿਆ ਹੈ ਕਿ ਉਹਨਾਂ ਨੇ ਇਕ ਮਹੀਨਾ ਪਹਿਲਾਂ ਹੀ ਨੋਟਿਸ ਦੇ ਦਿੱਤਾ ਸੀ ਪਰ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਚਲਦਿਆਂ ਅੱਜ ਤੋਂ ਹੀ ਤਿੰਨ ਦਿਨਾਂ ਵਾਸਤੇ ਹੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੇ ਚਲਦਿਆਂ 10 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦਾ ਘੇਰਾਓ ਵੀ ਕੀਤਾ ਜਾਵੇਗਾ।