National
0
ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜ ਦੀਆਂ ਜਾਇਦਾਦਾਂ ਜ਼ਬਤ
- by Jasbeer Singh
- November 6, 2025
ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜ ਦੀਆਂ ਜਾਇਦਾਦਾਂ ਜ਼ਬਤ ਨਵੀਂ ਦਿੱਲੀ, 6 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸਿ਼ਖਰ ਧਵਨ ਦੀਆਂ 11. 14 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕਰ ਲਿਆ ਹੈ। ਕਿਊਂ ਕੀਤਾ ਗਿਆ ਸਾਬਕਾ ਕ੍ਰਿਕਟਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ. ਨੇ ਜਿਨ੍ਹਾਂ ਦੋ ਸਾਬਕਾ ਕ੍ਰਿਕਟਰਾਂ ਰੈਨਾ ਤੇ ਧਵਨ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕੀਤਾ ਹੈ ਦਾ ਮੁੱਖ ਕਾਰਨ ਇੱਕ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਵੈੱਬਸਾਈਟ ਦੇ ਸੰਚਾਲਨ ਨਾਲ ਸਬੰਧਤ ਹੋਣਾ ਹੈ, ਜਿਸ ਕਰਕੇ ਇਹ ਮਾਾਮਲਾ ਸਿੱਧਾ-ਸਿੱਧਾ ਮਨੀ ਲਾਂਡਰਿੰਗ ਨਾਲ ਜੁੜ ਜਾਂਦਾ ਹੈ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਹਰੇਕ ਮਾਮਲੇ ਦੀ ਜਾਂਚ ਈ. ਡੀ. ਵਲੋਂ ਹੀ ਕੀਤੀ ਜਾਂਦੀ ਹੈ।
