ਈ. ਡੀ. ਨੇ ਕੀਤੇ 127 ਕਰੋੜ ਰੁਪਏ ਦੇ ਸ਼ੇਅਰ ਜ਼ਬਤ ਨਵੀਂ ਦਿੱਲੀ, 24 ਜੁਲਾਈ 20255 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ (ਟੀ. ਐਮ. ਸੀ.) ਦੇ ਸਾਬਕਾ ਸੰਸਦ ਮੈਂਬਰ ਅਤੇ ਕਾਰੋਬਾਰੀ ਕੰਵਰ ਦੀਪ ਸਿੰਘ ਦੇ ਪੁੱਤਰ ਦੇ 127 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਜ਼ਬਤ ਕੀਤੇ ਗਏ ਹਨ। ਮਾਮਲਾ 1900 ਕਕਰੋੜ ਦੀ ਪੌਂਜੀ ਧੋਖਾਧੜੀ ਸਕੀਮ ਦਾ ਹੈ ਈ. ਡੀ. ਵਲੋਂ ਦਿੱਤੀ ਜਾਣਕਾਰੀ ਮੁਤਾਬਕ ਆਖਿਆ ਗਿਆ ਹੈ ਕਿ ਇਹ ਮਾਮਲਾ ਕਥਿਤ ਤੌਰ `ਤੇ 1900 ਕਰੋੜ ਰੁਪਏ ਦੇ ਪੋਂਜ਼ੀ ਸਕੀਮ ਧੋਖਾਧੜੀ ਨਾਲ ਸਬੰਧਤ ਹੈ।ਇਹ ਮਨੀ ਲਾਂਡਰਿੰਗ ਮਾਮਲਾ ਕੋਲਕਾਤਾ ਪੁਲਸ ਅਤੇ ਕੇਂਦਰੀ ਜਾਂਚ ਬਿਊਰੋ ਦੁਆਰਾ ਕੰਵਰ ਦੀਪ ਸਿੰਘ ਵਿਰੁੱਧ ਦਰਜ ਕੀਤਾ ਗਿਆ ਸੀ, ਜਿਸ ਵਿੱਚ ਅਲਕੈਮਿਸਟ ਟਾਊਨਸ਼ਿਪ, ਅਲਕੈਮਿਸਟ ਇਨਫਰਾ ਰਿਐਲਟੀ ਅਤੇ ਅਲਕੈਮਿਸਟ ਗਰੁੱਪ ਦੇ ਡਾਇਰੈਕਟਰ ਸ਼ਾਮਲ ਹਨ। ਸਮੂਹਿਕ ਨਿਵੇਸ਼ ਯੋਜਨਾ ਰਾਹੀਂ ਅਪਰਾਧਿਕ ਸਾਜਿਸ਼ ਵਿਚ ਸ਼਼ਾਮਲ ਹੋਣ ਦਾ ਲੱਗਿਆ ਦੋਸ਼ ਈ. ਡੀ. ਵਲੋਂ ਜੋ ਉਪਰੋਕਤ ਕਾਰਵਾਈ ਪਾਈ ਗਈ ਹੈ ਤਹਿਤ ਦੋਸ਼ੀਆਂ `ਤੇ ਸਮੂਹਿਕ ਨਿਵੇਸ਼ ਯੋਜਨਾਵਾਂ ਰਾਹੀਂ 1,848 ਕਰੋੜ ਰੁਪਏ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਕਰਨ ਲਈ ਵੱਡੇ ਪੱਧਰ `ਤੇ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।ਮੁਲਜ਼ਮਾਂ ਨੇ ਕਥਿਤ ਤੌਰ `ਤੇ ਨਿਵੇਸ਼ਕਾਂ ਨੂੰ ਉੱਚ `ਰਿਟਰਨ` ਦੀ ਪੇਸ਼ਕਸ਼ ਕੀਤੀ ਸੀ ਜਾਂ ਉਨ੍ਹਾਂ ਨੂੰ ਪਲਾਟ, ਫਲੈਟ ਅਤੇ ਵਿਲਾ ਅਲਾਟ ਕਰਨ ਦਾ ਝੂਠਾ ਵਾਅਦਾ ਕੀਤਾ ਸੀ।
