ਪੰਜਾਬੀ ਨੌਜਵਾਨ ਦੀ ਹੋਈ ਸਰੀ ’ਚ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਚੰਡੀਗੜ੍ਹ, 24 ਜੁਲਾਈ : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਵਿਖੇ ਫਿਰ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕੌਣ ਹੈ ਤੇ ਕਿਥੋਂ ਦਾ ਹੈ ਨੌਜਵਾਨ ਕੈਨੇਡਾ ਦੇ ਸਰੀ ਵਿਖੇ ਕੰਮ ਕਾਜ ਕਰਕੇ ਆਪਣਾ ਜੀਵਨ ਬਸਰ ਕਰ ਰਿਹਾ ਨੌਜਵਾਨ ਜੋ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੇ ਘਾਟ ਉਤਰ ਗਿਆ ਹੈ ਪੰਜਾਬ ਦੇ ਪਿੰਡ ਨਿੱਕੂਵਾਲ ਨਾਲ ਸੰਬੰਧਤ ਹੈ ਅਤੇ ਕਨੇਡਾ ਦੇ ਸਰੀ ਵਿਖੇ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਿਹਾ ਸੀ। ਉਕਤ ਨੌਜਵਾਨ 35 ਸਾਲਾਂ ਦਾ ਸੀ ਤੇ ਇਸਦਾ ਨਾਮ ਪਰਵਿੰਦਰ ਸਿੰਘ ਪੰਮਾ ਸੀ। ਪਿੱਛੇ ਕਿਸ-ਕਿਸ ਨੂੰ ਛੱਡ ਗਿਆ ਹੈ ਪਲਵਿੰਦਰ ਪਲਵਿੰਦਰ ਸਿੰਘ ਪੰਮਾ ਨਾਮੀ ਨੌਜਵਾਨ ਦਿਲ ਦਾ ਦੌਰਾ ਪੈਣ ਕਰਕੇ ਮੌਤ ਦੇ ਘਾਟ ਉਤਰ ਜਾਣ ਦਦੇ ਚਲਦਿਆਂ ਆਪਣੇ ਪਿੱਛੇ ਦੋ ਭੈਣਾਂ, ਪਤਨੀ ਅਤੇ ਪਿਤਾ ਨੂੰ ਛੱਡ ਗਿਆ ਹੈ। ਜਦੋਂ ਕਿ ਪਲਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਜੋ ਕਿ ਸਾਬਕਾ ਫੌਜੀ ਹਨ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ ਉੱਜਵਲ ਭਵਿੱਖ ਲਈ 15 ਸਤੰਬਰ 2024 ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਿਆ ਸੀ।
