
ਪੰਜਾਬ ਨੂੰ ਭਿ੍ਰਸ਼ਟ ਲੋਕਾਂ ਤੋਂ ਆਜ਼ਾਦ ਕਰਵਾਉਣ ਲਈ ਯਤਨ ਆਰੰਭ : ਪੰਨੂ, ਜੱਸੀ
- by Jasbeer Singh
- July 5, 2025

ਪੰਜਾਬ ਨੂੰ ਭਿ੍ਰਸ਼ਟ ਲੋਕਾਂ ਤੋਂ ਆਜ਼ਾਦ ਕਰਵਾਉਣ ਲਈ ਯਤਨ ਆਰੰਭ : ਪੰਨੂ, ਜੱਸੀ -ਕਿਹਾ : ਭਗਵੰਤ ਮਾਨ ਪੰਜਾਬ ਦੇ ਹਿੱਤਾਂ ਲਈ ਕੰਮ ਕਰਕੇ ਮਹਾਂਨਾਇਕ ਬਣੇ ਨਾਭਾ, 5 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਹਿੱਤਾਂ ਲਈ ਜਿੰਨਾ ਕੰਮ ਇਮਾਨਦਾਰੀ, ਹਿੰਮਤ, ਦਲੇਰੀ, ਉਦਮ ਅਤੇ ਤਨਦੇਹੀ ਨਾਲ ਕੀਤਾ ਹੈ। ਅਜਿਹਾ ਪਹਿਲਾਂ ਕਦੇ ਵੀ ਪੰਜਾਬ ਲਈ ਕਿਸੇ ਹੋਰ ਨੇ ਨਹੀਂ ਕੀਤਾ। ਮੁੱਖ ਮੰਤਰੀ ਆਪ ਅਤੇ ਹੇਠਲੇ ਤਬਕੇ ਦੇ 80 ਫੀਸਦੀ ਲੋਕਾਂ ਦਾ ਮਹਾਂਨਾਇਕ ਹੈ। ਜਿਹੜੀ ਪਾਰਟੀ ਆਮ ਲੋਕਾਂ ਦੀ ਬਣ ਜਾਵੇ, ਉਸਦਾ ਅਮੀਰਾਂ ਦੀ ਸਿਆਸਤ ਕੁਝ ਨਹੀਂ ਵਿਗਾੜ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਮੁੱਖ ਬੁਲਾਰੇ ਵਜੋਂ ਸੇਵਾਵਾਂ ਨਿਭਾ ਰਹੇ ਬਲਤੇਜ ਸਿੰਘ ਪੰਨੂ ਤੇ ਹਲਕੇ ਦੇ ਜੰਮਪਲ ਅਤੇ ਜ਼ਿਲਾ ਯੋਜਨਾ ਬੋਰਡ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਇਥੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਗਰੀਬ ਲੋਕਾਂ ਦੀ ਕਿੰਨੀ ਫਿਕਰ ਹੈ ਅਤੇ ਇਸੇ ਕਰਕੇ ਉਨਾਂ ਦਲਿਤ ਵਰਗ ਦੇ ਕਰਜੇ ਮਾਫ ਕਰ ਦਿੱਤੇ, 600 ਯੂਨਿਟ ਬਿਜਲੀ ਮੁਫਤ ਕਰਕੇ ਉਨ੍ਹਾਂ ਨੂੰ ਬੇਫਿਕਰੇ ਕਰ ਦਿੱਤਾ। ਗਰੀਬਾਂ ਦੇ ਬੱਚਿਆਂ ਨੂੰ ਉਚ ਸਿੱਖਿਆ ਦੇਣ ਲਈ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਬਣਾ ਦਿੱਤੇ। ਸਰਕਾਰ ਦਾ ਮਿਸ਼ਨ ਹੇਠਲੇ ਵਰਗ ਨੂੰ ਉਪਰ ਉਠਾਉਣਾ ਹੈ। ਮੁੱਖ ਬੁਲਾਰੇ ਬਲਤੇਜ ਪੰਨੂ ਤੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਕਿਹਾ ਕਿ ਸਿਹਤ ਦੇ ਮਾਮਲੇ ਵਿਚ ਸਰਕਾਰ ਨੇ ਇਨਕਲਾਬੀ ਕਦਮ ਉਠਾਏ ਹਨ। ਹੁਣ ਮਹਿੰਗੇ ਤੋਂ ਮਹਿੰਗੇ ਆਪਰੇਸ਼ਨ ਵੀ ਸਰਕਾਰੀ ਹਸਪਤਾਲਾਂ ਵਿਚ ਮੁਫਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ 400 ਦੇ ਕਰੀਬ ਬੱਚੇ ’ਨੀਟ’ ਜਿਹੀ ਮੁਸ਼ਕਿਲ ਪ੍ਰੀਖਿਆ ਚੋਂ ਵੀ ਪਾਸ ਹੋ ਗਏ। ਇਹ ਸਰਕਾਰ ਦੀ ਮਾਣਮੱਤੀ ਪ੍ਰਾਪਤੀ ਹੈ। ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਨਤੀਜੇ ਬਹੁਤ ਚੰਗੇ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਕਿਉਂਕਿ ਆਮ ਘਰਾਂ ਚੋਂ ਗਰੀਬੀ ਕੱਢਣ ਦਾ ਸਹੀ ਫਾਰਮੂਲਾ ਹੀ ਵਿਦਿਆ ਨੂੰ ਵਿਕਸਿਤ ਕਰਕੇ ਹੀ ਸਫਲ ਕੀਤਾ ਜਾ ਸਕਦਾ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦਾ ਮੁੱਖ ਮੰਤਰੀ ਹੀਰੋ ਬਣ ਗਿਆ ਹੈ। ਰਜਿਸਟਰੀਆਂ ਦੀ ਪ੍ਰਕਿਰਿਆ ਕਿੰਨੀ ਸਰਲ ਬਣਾ ਦਿੱਤੀ ਹੈ। ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਮਿੰਟੋ ਮਿੰਟ ਵਿਕੀਆਂ। ਉਨ੍ਹਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਾਨ ਸਰਕਾਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਅਖੀਰ ਵਿਚ ਬਲਤੇਜ ਪੰਨੂ ਤੇ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਕੁਰਾਹੇ ਚੋਂ ਕੱਢ ਕੇ ਸਿੱਧੇ ਰਾਹ ਪਾ ਦਿੱਤਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.