July 6, 2024 01:01:23
post

Jasbeer Singh

(Chief Editor)

Patiala News

ਬਿਰਧ ਵੋਟਰਾਂ ਨੇ ਉਤਸ਼ਾਹ ਨਾਲ ਕੀਤਾ ਮਤਦਾਨ

post-img

ਪਟਿਆਲਾ ਲੋਕ ਸਭਾ ਹਲਕੇ ’ਚ ਪਈਆਂ ਵੋਟਾਂ ਦੌਰਾਨ ਜਿੱਥੇ ਹਰੇਕ ਉਮਰ ਵਰਗ ਦੇ ਵੋਟਰਾਂ ਨੇ ਉਤਸ਼ਾਹ ਦਿਖਾਇਆ, ਉੱਥੇ ਕਈ ਵਡੇਰੀ ਉਮਰ ਦੇ ਵੋਟਰਾਂ ਦੀਆਂ ਵੋਟਾਂ ਭਾਵੇਂ ਅਗਾਊਂ ਹੀ ਪਵਾ ਲਈਆਂ ਗਈਆਂ ਸਨ, ਪਰ ਇਸ ਦੇ ਬਾਵਜੂਦ ਵੋਟ ਪਾਉਣ ਤੋਂ ਰਹਿੰਦੇ ਕਈ ਵਡੇਰੇ ਵੋਟਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਚੱਲ ਕੇ ਖੁਦ ਆਪੋ ਆਪਣੇ ਬੁਥਾਂ ’ਤੇ ਵੋਟ ਪਾਉਣ ਪੁੱਜੇ। ਇਨ੍ਹਾਂ ਵਿਚੋਂ ਹੀ 81 ਸਾਲਾ ਦ੍ਰਿਸ਼ਟੀਹੀਣ ਕੁਲਭੂਸ਼ਣ ਲਾਲ ਨੇ ਗਰਮੀ ਦੇ ਬਾਵਜੂਦ ਵੋਟ ਪਾ ਕੇ ਮਜ਼ਬੂਤ ਲੋਕਤੰਤਰ ਨੂੰ ਰੁਸ਼ਨਾਉਦਿਆਂ ਹੋਰਨਾ ਨੂੰ ’ਚ ਵੀ ਉਤਸ਼ਾਹ ਭਰਿਆ। ਪਟਿਆਲਾ ਸ਼ਹਿਰੀ ਵਿਚਲੇ ਛੋਟਾ ਅਰਾਈ ਮਾਜਰਾ ਵਿੱਚ ਸਥਿਤ ਬੂਥ ਨੰਬਰ 64 ’ਤੇ ਜਦੋਂ ’ਤੇ ਕੁਲਭੂਸ਼ਣ ਲਾਲ ਵੋਟ ਪਾਉਣ ਪਹੁੰਚੇ, ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ਵੱਲ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਹੀ ਬੂਥ ਨੰਬਰ 43 ’ਤੇ ਪਹਿਲੀ ਵਾਰ ਵੋਟ ਪਾਉਣ ਵਾਲੀ ਪਰਾਂਜਲ ਪੁੱਤਰੀ ਰਾਜਕੁਮਾਰ ਵਾਸੀ ਪੁਰਾਣਾ ਬੱਸ ਅੱਡਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ, ਬਾਕੀ ਨੌਜਵਾਨਾਂ ਨੂੰ ਵੀ ਵਧ ਚੜ੍ਹ ਕੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਪਰਾਂਜਲ ਨੂੰ ਪ੍ਰੀਜ਼ਾਈਡੰਗ ਅਫ਼ਸਰ ਵੱਲੋਂ ਪ੍ਰਸੰਸਾ ਪੱਤਰ ਵੀ ਸੌਂਪਿਆ ਗਿਆ। ਪ੍ਰਸ਼ਾਸਨ ਵੱਲ ਹਰ ਬੂਥ ’ਤੇ ਸਭ ਤੋਂ ਪਹਿਲਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਪੰਜ ਨੌਜਵਾਨ ਨੂੰ ਪ੍ਰਸੰਸਾ ਪੱਤਰ ਸੌਂਪੇ ਗਏ। ਸਨੌਰ ’ਚ ਪਹਿਲੀ ਵਾਰ ਵੋਟ ਪਾਉਣ ਵਾਲੀ ਮਨਪ੍ਰੀਤ ਕੌਰ ਸੋਖਲ ਦਾ ਵੀ ਸਨਮਾਨ ਕੀਤਾ ਗਿਆ। ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀ 98 ਸਾਲਾਂ ਨੂੰ ਢੁੱਕੇ ਮਾਤਾ ਗੁਰਨਾਮ ਕੌਰ ਨੇ ਸ਼ੇਰਪੁਰ ਵਿੱਚ 153 ਬੂਥ ਨੰਬਰ ’ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

Related Post