July 6, 2024 01:26:10
post

Jasbeer Singh

(Chief Editor)

Patiala News

ਪਟਿਆਲਾ ’ਚ ਐੱਸਐੱਸਪੀ ਵਰੁਣ ਸ਼ਰਮਾ ਨੇ ਸੁਚੱਜੇ ਢੰੰਗ ਨਾਲ ਸੰਭਾਲੀ ਕਮਾਨ

post-img

ਵੋਟਾਂ ਹੋਣ ਤੇ ਕੋਈ ਰੌਲਾ ਨਾ ਪਵੇ ਇਨ੍ਹਾਂ ਦੋਵਾਂ ਗੱਲਾਂ ਦਾ ਸੁਮੇਲ ਘੱਟ ਹੀ ਹੁੰਦਾ ਹੈ। ਪਰ ਇਥੇ ਸਿਵਲ ਅਤੇ ਪੁਲੀਸ ਪ੍ਰ੍ਰਸਾਸ਼ਨ ਦੇ ਸਿਰਤੋੜ ਯਤਨਾ ਦੇ ਚੱਲਦਿਆਂ ਇਨ੍ਹਾਂ ਦੋਵਾਂ ਗੱਲਾਂ ਦਾ ਸੁਮੇਲ ਹੋ ਨਿਬੜਿਆ। ਇਥੇ ਪਟਿਆਲਾ ਦੇ ਡੀਆਈਜੀ ਹਰਚਰਨ ਭੁੱਲਰ ਦੀ ਦੇਖਰੇਖ ਹੇਠਾਂ ਸੁਰੱਖਿਆ ਪ੍ਰ੍ਰਬੰਧਾਂ ਦੀ ਨਿਗਰਾਨੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਬਾਖੂਬੀ ਕੀਤੀ। ਆਪਣੇ ਨਿੱਘੇ ਅਤੇ ਸਖਤ ਸੁਭਾਅ ਦੇ ਸੁਮੇਲ ਦੇ ਚੱਲਦਿਆਂ, ਉਹ ਮੋਦੀ ਦੀ ਰੈਲੀ ਦੀ ਤਰ੍ਹਾਂ ਹੀ ਚੋਣਾ ਦਾ ਇਹ ਮਹੱਤਵਪੂਰਨ ਕਾਰਜ ਵੀ ਕਿਸੇ ਵੱਡੀ ਘਟਨਾ ਵਾਪਰਨ ਤੋਂ ਬਿਨਾਂ ਹੀ ਨੇਪਰੇ ਚਾੜ੍ਹਨ ’ਚ ਸਫ਼ਲ ਰਹੇ। ਅਸਲ ’ਚ ਉਨ੍ਹਾਂ ਨੇ ਪੁਲੀਸ ਫੋਰਸ ਨੂੰ ਅਗਾਹ ਕੀਤਾ ਹੋਇਆ ਸੀ ਕਿ ਪੁਲੀਸ ਲਈ ਚੁਣੌਤੀ ਦੇ ਤੁੱਲ ਚੋਣ ਅਮਲ ਨੂੰ ਨਿਰਪੱਖਤਾ ਜ਼ਰੀਏ ਹੀ ਸੁਚੱਜੇ ਢੰਗ ਨਾਲ ਨੇਪਰਿਆ ਚਾੜ੍ਹਿਆ ਜਾ ਸਕੇਗਾ।ਅੱਜ ਪੰਜ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਰਹੇ ਤੇ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ ਪੁਲੀਸ ਨੂੰ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਂਜ ਸਨੌਰ ਅਤੇ ਸ਼ੁਤਰਾਣਾ ਹਲਕਿਆਂ ’ਚ ਹੀ ਕੇਵਲ ਦੋ ਥਾਂ ਹੀ ਭਾਜਪਾ ਸਮਰਥਕਾਂ ਨੂੰ ਬੂਥ/ਟੈਂਟ ਲਾਉਣ ਤੋਂ ਰੋਕਣ ਦੇ ਮਾਮਲੇ ਸਾਹਮਣੇ ਆਏ, ਪਰ ਇਨ੍ਹਾਂ ਕਾਰਵਾਈਆਂ ਦਾ ਨੋਟਿਸ ਲੈਂਦਿਆਂ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਜਲਦੀ ਹੀ ਹਰਕਤ ’ਚ ਪੁਲੀਸ ਫੋਰਸ ਨੇ ਦੋਵਾਂ ਥਾਵਾਂ ’ਤੇ ਭਾਜਪਾ ਦੇ ਬੁਥ ਲੱਗਣੇ ਯਕੀਨੀ ਬਣਾਏ। ਉਹ ਦੱਸਦੇ ਹਨ ਕਿ ਜ਼ਿਲ੍ਹੇ ਅੰਦਰ 143 ਪੈਟਰੋਲਿੰਗ ਪਾਰਟੀਆਂ ਨੂੰ ਵਾਇਰਲੈਸਾਂ ਨਾਲ ਲੈਸ ਕੀਤਾ ਗਿਆ ਹੈ ਤੇ ਹਰਿਆਣਾ ਨਾਲ ਲੱਗਦੇ ਇਲਾਕਿਆਂ ’ਚ 14 ਅੰਤਰਰਾਜੀ ਅਤੇ 8 ਅੰਤਰ ਜ਼ਿਲ੍ਹਾ ਨਾਕੇ ਵੀ ਲਾਏ ਗਏ ਹਨ। ਧੂਰੀ: ਲੋਕ ਸਭਾ ਚੋਣਾਂ ਦੀ ਚੱਲ ਰਹੀ ਪੋਲਿੰਗ ਦੇ ਮੱਦੇਨਜ਼ਰ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਧੂਰੀ ਸ਼ਹਿਰ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕਰਦਿਆਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜਿੱਥੇ ਉਨ੍ਹਾਂ ਪੁਲੀਸ ਅਮਲੇ ਦਾ ਹਾਲ-ਚਾਲ ਪੁੱਛਿਆ ਤੇ ਨਾਲ ਹੀ, ਅੰਤਾਂ ਦੀ ਗਰਮੀ ਵਿੱਚ ਡਿਊਟੀ ਦੇ ਰਹੇ ਪੁਲੀਸ ਅਧਿਕਾਰੀਆ ਤੇ ਦੂਸਰੇ ਸੂਬਿਆਂ ਦੇ ਪੁਲੀਸ ਕਰਮਚਾਰੀਆਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਡੀਐੱਸਪੀ ਧੂਰੀ ਤਲਵਿੰਦਰ ਸਿੰਘ ਗਿੱਲ ਅਤੇ ਐੱਸਐੱਚਓ ਸਿਟੀ ਸੌਰਭ ਸੱਭਰਵਾਲ ਵੀ ਉਨ੍ਹਾਂ ਨਾਲ ਹਾਜ਼ਰ ਸਨ।-

Related Post