post

Jasbeer Singh

(Chief Editor)

Patiala News

-ਚੋਣ ਆਬਜ਼ਰਵਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਵਾਲਾਪੁਰ ਉਰਫ ਉਲਟਪੁਰ ਤੇ ਮਹਿਮੂਦਪੁਰ ਦਾ ਕੀਤਾ ਦੌਰਾ

post-img

ਗ੍ਰਾਮ ਪੰਚਾਇਤ ਚੋਣਾਂ-2024 -ਚੋਣ ਆਬਜ਼ਰਵਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਵਾਲਾਪੁਰ ਉਰਫ ਉਲਟਪੁਰ ਤੇ ਮਹਿਮੂਦਪੁਰ ਦਾ ਕੀਤਾ ਦੌਰਾ -ਉਲਟਪੁਰ ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ 02 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਹੋਈ, ਪਿੰਡ ਨੇ ਇਸ ਵਾਰ ਵੀ ਸਰਬਸੰਮਤੀ ਨਾਲ ਸਰਪੰਚ ਚੁਣਿਆ, ਪਿੰਡ ਮਹਿਮੂਦਪੁਰ ਨੇ ਵੀ ਸਰਬਸੰਮਤੀ ਨਾਲ ਕੀਤੀ ਚੋਣ -ਚੋਣ ਆਬਜ਼ਰਵਰ ਨੇ ਪਿੰਡ ਵਾਸੀਆਂ ਦੀ ਕੀਤੀ ਸ਼ਲਾਘਾ ਪਟਿਆਲਾ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ ਸੀਨੀਅਰ  ਆਈ.ਏ.ਐਸ. ਅਧਿਕਾਰੀ ਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਪਿੰਡਾਂ ਦਾ ਦੌਰਾ ਕਰਕੇ ਪੰਚਾਇਤੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਨਵਜੋਤ ਪਾਲ ਸਿੰਘ ਰੰਧਾਵਾ ਬਲਾਕ ਭੁਨਰਹੇੜੀ ਦੇ ਪਿੰਡ ਜਵਾਲਾਪੁਰ ਉਰਫ ਉਲਟਪੁਰ ਪੁੱਜੇ ਜਿਹੜਾ ਕਿ ਪੰਜਾਬ ਦਾ ਇਕਲੌਤਾ ਪਿੰਡ ਹੈ ਜਿਸ ਵਿੱਚ 02 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਹੋਈ।ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪਿੰਡ ਨੇ ਸਰਬਸੰਮਤੀ ਨਾਲ ਕੀਤੀ ਚੋਣ ਨਾਲ ਬਾਕੀ ਪਿੰਡਾਂ ਨੂੰ ਵੀ ਰਸਤਾ ਦਿਖਾਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਾਰ ਸਿਮਰ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ। ਇਸ ਤੋਂ ਬਾਅਦ ਚੋਣ ਆਬਜ਼ਰਵਰ ਨਵਜੋਤ ਪਾਲ ਸਿੰਘ ਰੰਧਾਵਾ ਪਿੰਡ ਮਹਿਮੂਦਪੁਰ ਪੁੱਜੇ, ਜਿੱਥੇ ਕਿ ਪਿੰਡ ਵਾਸੀਆਂ ਨੇ ਸਤਵੰਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ। ਚੋਣ ਆਬਜ਼ਰਵਰ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪਿੰਡ ਹੋਰਨਾਂ ਪਿੰਡਾਂ ਲਾਈ ਰਾਹ ਦਸੇਰੇ ਬਣੇ ਰਹਿਣਗੇ। ਇਸੇ ਦੌਰਾਨ ਉਨ੍ਹਾਂ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਸਮੁੱਚੇ ਅਮਲ ਨੂੰ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਚੋਣ ਆਬਜ਼ਰਵਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਚੋਣਾਂ ਆਜ਼ਾਦਾਨਾ, ਨਿਰਪੱਖ ਤੇ ਪੂਰੀ ਪਾਰਦਸ਼ਤਾ ਨਾਲ ਕਰਵਾਉਣੀਆਂ ਯਕੀਨੀ ਬਨਾਉਣ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖਤੀ ਨਾਲ ਕੀਤੀ ਜਾਵੇ।ਇਸ ਮੌਕੇ ਲਾਇਜਨ ਅਫ਼ਸਰ ਤੇ ਆਰ.ਟੀ.ਓ. ਨਮਨ ਮੜਕਨ ਵੀ ਮੌਜੂਦ ਸਨ।

Related Post