ਜਨਤਕ ਆਵਾਜਾਈ ਨੂੰ ਆਧੁਨਿਕ ਤੇ ਵਧੀਆ ਬਣਾਉਣ ਲਈ ਜਲਦ ਸ਼ੁਰੂ ਹੋਣਗੀਆਂ ਇਲੈਕਟ੍ਰਿਕ ਬੱਸਾਂ
- by Jasbeer Singh
- November 20, 2025
ਜਨਤਕ ਆਵਾਜਾਈ ਨੂੰ ਆਧੁਨਿਕ ਤੇ ਵਧੀਆ ਬਣਾਉਣ ਲਈ ਜਲਦ ਸ਼ੁਰੂ ਹੋਣਗੀਆਂ ਇਲੈਕਟ੍ਰਿਕ ਬੱਸਾਂ ਅੰਮ੍ਰਿਤਸਰ, 20 ਨਵੰਬਰ 2025 : ਗੁਰੂ ਕੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ ਵਿਚ ਜਨਤਕ ਆਵਾਜਾਈ ਨੂੰ ਆਧੁਨਿਕ ਬਣਾਉਣ ਅਤੇ ਵਧੀਆ ਬਣਾਉਣ ਦੇ ਚਲਦਿਆਂ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ (ਪੀ. ਐੱਮ.-ਈ-ਬੱਸ ਸੇਵਾ) ਯੋਜਨਾ ਦੇ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ਤੇ 100 ਨਵੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਇਸਦਾ ਐਲਾਨ ਪੰਜਾਬ ਬਜਟ 2025 ਵਿੱਚ ਕੀਤਾ ਗਿਆ ਸੀ ਅਤੇ ਹੁਣ ਲਾਗੂ ਕਰਨ ਦਾ ਕੰਮ ਚੱਲ ਰਿਹਾ ਹੈ । ਮਿਊਂਸਪਲ ਕਾਰਪੋੋਰੇਸ਼ਨ ਨੇ ਕਰ ਲਈ ਪ੍ਰਕਿਰਿਆ ਪੂਰੀ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਉਕਤ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਲੋੜੀਂਦੀ ਜ਼ਮੀਨ ਦੀ ਚੋਣ ਕਰਨ ਦੀ ਪ੍ਰਕਿਰਿਆ ਨੂੰ ਵੀ ਪੂਰਾ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਈ-ਬੱਸਾਂ ਲਈ ਬੁਨਿਆਦੀ ਢਾਂਚਾ 3.63 ਕਰੋੜ ਦੀ ਕੁੱਲ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਬੱਸ ਡਿਪੂ, ਚਾਰਜਿੰਗ ਸਟੇਸ਼ਨ ਅਤੇ ਰੱਖ-ਰਖਾਅ ਸਹੂਲਤਾਂ ਸ਼ਾਮਲ ਹਨ। ਯੋਜਨਾ ਦਾ ਉਦੇਸ਼ ਜਨਤਕ ਆਵਾਜਾਈ ਨੂੰ ਵਧੇਰੇ ਵਾਤਾਵਰਣ ਅਨੁਕੂਲ ਅਤੇ ਆਧੁਨਿਕ ਬਣਾਉਣਾ ਹੈ। ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਅਤੇ ਨਿਗਮ ਅਧਿਕਾਰੀਆਂ ਦੇ ਅਨੁਸਾਰ, ਪ੍ਰਦੂਸ਼ਣ ਘਟਾਉਣ ਅਤੇ ਬਿਹਤਰ ਯਾਤਰੀ ਸਹੂਲਤ ਪ੍ਰਦਾਨ ਕਰਨ ਲਈ ਸ਼ਹਿਰ ਦੇ ਕਈ ਰੂਟਾਂ ‘ਤੇ ਈ-ਬੱਸਾਂ ਰਵਾਇਤੀ ਡੀਜ਼ਲ ਬੱਸਾਂ ਦੀ ਥਾਂ ਲੈਣਗੀਆਂ।
