post

Jasbeer Singh

(Chief Editor)

Patiala News

ਬਿਜਲੀ ਨਿਗਮ 5 ਸਾਲਾਂ ਤੋਂ ਲੀਗਲ ਐਡਵਾਈਜਰ ਲੱਭਣ ਵਿਚ ਨਾਕਾਮ

post-img

ਬਿਜਲੀ ਨਿਗਮ 5 ਸਾਲਾਂ ਤੋਂ ਲੀਗਲ ਐਡਵਾਈਜਰ ਲੱਭਣ ਵਿਚ ਨਾਕਾਮ ਰਿਟਾਇਰਮੈਂਟ ਤੋਂ ਪਹਿਲਾਂ ਹੀ ਅੰਦਰ ਖਾਤੇ ਲੀਗਲ ਐਡਵਾਇਜਰ ਦੀ ਅਸਾਮੀ ਉਤੇ ਬਣੀ ਹਾਮੀ ਪਟਿਆਲਾ : ਬਿਜਲੀ ਨਿਗਮ ’ਚ ਕਾਨੂੰਨੀ ਸਲਾਹਕਾਰ (ਲੀਗਲ ਐਡਵਾਇਜਰ) ਦੀ ਅਸਾਮੀ ਹਰ ਵਾਰ ਦੀ ਤਰ੍ਹਾਂ ਫਿਰ ਸੁਰਖੀਆਂ ਵਿਚ ਹੈ। ਪਿਛਲੇ 5 ਸਾਲਾਂ ਤੋਂ ਬਿਜਲੀ ਨਿਗਮ ਵਰਗਾ ਵੱਡਾ ਅਦਾਰਾ ‘ਲੀਗਲ ਐਡਵਾਈਜਰ’ ਦੀ ਪੋਸਟ ਦਾ ਕੰਮ ਵਾਧੂ ਭਾਰ ਦੇ ਕੇ ਆਪਣੇ ਇਕ ਚੀਫ ਇੰਜੀਨੀਅਰ ਤੋਂ ਚਲਾ ਰਿਹਾ ਹੈ। ਜਦੋਂ ਕਿ ਬਿਜਲੀ ਨਿਗਮ ਦੇ ਆਪਣੇ ਨਿਯਮਾਂ ਅਨੁਸਾਰ ਇਹ ਸਰਾਸਰ ਉਲਟ ਹੈ ਅਤੇ ਇਹ ਪੋਸਟ ਉਤੇ ਕਿਸੇ ਸਾਬਕਾ ਜੱਜ ਜਾਂ ਕਿਸੇ ਹੋਰ ਅਦਾਰੇ ਵਿਚ ਡਿਪਟੀ ਸੈਕਟਰੀ ਦੀ ਪੋਸਟ ਉਤੇ 15 ਸਾਲ ਦੇ ਤਜਰਬੇ ਤੋਂ ਇਲਾਵਾ ਬਿਜਲੀ ਨਿਗਮ ਦੇ ਆਪਣੇ ਲਾਅ ਅਫਸਰ ਦੀ ਤਰੱਕੀ ਵਾਲਾ ਹੀ ਇਸ ਅਹੁਦੇ ਉਤੇ ਬੈਠਣ ਦਾ ਅਸਲ ਹੱਕਦਾਰ ਹੈ ਪ੍ਰੰਤੂ ਬਿਜਲੀ ਨਿਗਮ ਨੂੰ ਪਿਛਲੇ 5 ਸਾਲਾਂ ਵਿਚ ਕੋਈ ਵੀ ਸਾਬਕਾ ਜੱਜ ਜਾਂ ਅਜਿਹਾ ਅਧਿਕਾਰੀ ਨਹੀਂ ਲੱਭਾ ਜਿਸ ਕੋਲ ਕਾਨੂੰਨੀ ਤਜਰਬਾ ਹੋਵੇ । ਹਾਲ ਏ ਆਲਮ ਇਹ ਹੈ ਕਿ ਉਕਤ ਅਸਾਮੀ ਉਤੇ ਪਿਛਲੇ 5 ਸਾਲਾਂ ਤੋਂ ਕੰਮ ਕਰਨ ਵਾਲੇ ਚੀਫ ਇੰਜੀਨੀਅਰ ਕਮਲ ਜੋਸ਼ੀ ਦੀ ਰਿਟਾਇਰਮੈਂਟ 31 ਜਨਵਰੀ ਹੋਣੀ ਹੈ ਅਤੇ ਬਿਜਲੀ ਨਿਗਮ ਵਲੋਂ ਉਕਤ ਅਧਿਕਾਰੀ ਨੂੰ ਹੀ ਦੁਬਾਰਾ ਲੀਗਲ ਐਡਵਾਈਜਰ ਦੀ ਪੋਸਟ ਉਤੇ ਰੱਖਣ ਦਾ ਮਨ ਬਣਾਉਣ ਬਾਰੇ ਸੂਤਰਾਂ ਦਾ ਕਹਿਣਾ ਹੈ । ਉਨ੍ਹਾਂ ਮੁਤਾਬਿਕ ਇਸ ਅਸਾਮੀ ਲਈ ਉਕਤ ਇੰਜੀਨੀਅਰ ਦੀ ਬੋਰਡ ਆਫ ਡਾਇਰੈਕਟਰਜ ਕੋਲ ਫਾਇਲ ਪਹੁੰਚ ਗਈ ਹੈ ਅਤੇ ਇਸ ਤੋਂ ਪਹਿਲਾਂ ਬਿਜਲੀ ਨਿਗਮ ਦੇ ਉਚ ਅਧਿਕਾਰੀਆਂ ਵਲੋਂ ਇਸ ਇੰਜੀਨੀਅਰ ਦੇ ਨਾਮ ਵਾਸਤੇ ਹਰੀ ਝੰਡੀ ਵੀ ਦੇ ਦਿੱਤੀ ਹੈ । ਹੁਣ ਬੋਰਡ ਆਫ ਡਾਇਰੈਕਟਰਜ ਦੀ ਅਗਲੀ ਮੀਟਿੰਗ 4 ਫਰਵਰੀ ਨੂੰ ਹੋਣੀ ਹੈ ਜਿਥੇ ਲਗਪਗ ਕਮਲ ਜੋਸ਼ੀ ਨੂੰ ਹੀ ਦੁਬਾਰਾ ਲੀਗਲ ਐਡਵਾਇਜਰ ਦੀ ਸੀਟ ਉਤੇ ਬਿਠਾਉਣਾ ਤਹਿ ਹੈ । ਵਿਭਾਗੀ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਪੰਜਾਬ ਸਰਕਾਰ ਦੇ ਪਿ੍ਰੰਸੀਪਲ ਸੈਕਟਰੀ ਵੇਨੂੰ ਪ੍ਰਸ਼ਾਦ ਵਲੋਂ ਸੀ. ਐਮ. ਡੀ. ਬਲਦੇਵ ਸਿੰਘ ਸਰਾਂ ਨੂੰ 25 ਮਾਰਚ 2019 ਨੂੰ ਪੱਤਰ ਵੀ ਲਿਖਿਆ ਗਿਆ ਸੀ ਕਿ ਜਿਸ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਕੋਈ ਵੀ ਅਧਿਕਾਰੀ ਰਿਟਾਇਰਮੈਂਟ ਤੋਂ ਬਾਅਦ ਠੇਕੇ ਉਤੇ ਨਹੀਂ ਰੱਖਿਆ ਜਾਵੇਗਾ । ਜੇਕਰ ਇਸ ਲੀਗਲ ਐਡਵਾਇਜਰ ਅਸਾਮੀ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਲੀਗਲ ਐਡਵਾਇਜਰ, ਸਾਬਕਾ ਜੱਜ ਜਾਂ ਵਕੀਲ ਨੂੰ ਕਾਨੂੰਨੀ ਗਿਆਨ ਹੁੰਦਾ ਹੈ ਉਥੇ ਹੀ ਬਿਜਲੀ ਨਿਗਮ ਦੇ ਅਧਿਕਾਰੀਆਂ, ਮੁਲਾਜਮਾਂ ਨਾਲ ਸੰਬੰਧਤ ਕੇਸਾਂ ਵਿਚ ਪੈਰਵਈ ਜਲਦੀ ਅਤੇ ਸੁਖਾਲੀ ਹੋ ਜਾਂਦੀ ਹੈ, ਜਦੋਂ ਕਿ ਦੂਜੇ ਪਾਸੇ ਇਸ ਅਸਾਮੀ ਉਤੇ ਕਿਸੇ ਚੀਫ ਇੰਜੀਨੀਅਰ ਨੂੰ ਬਿਠਾਉਣਾ ਜਾਇਜ ਨਹੀਂ ਹੈ, ਉਥੇ ਹੀ ਬਿਜਲੀ ਨਿਗਮ ਜੇਕਰ ਕਿਸੇ ਜੱਜ ਨੂੰ ਇਸ ਅਹੁਦੇ ਉਤੇ ਰੱਖਦਾ ਹੈ ਤਾਂ ਬਿਜਲੀ ਨਿਗਮ ਦੇ ਖਰਚੇ ਅਤੇ ਸੁਰੱਖਿਆ ਵਰਗੇ ਭੱਤਿਆਂ ਵਿਚ ਇਜਾਫਾ ਹੁੰਦਾ ਹੈ। ਦੂਜੇ ਪਾਸੇ ਜੇਕਰ ਨਿਗਮ ਕਿਸੇ ਹੋਰ ਵਿਭਾਗ ਤੋਂ ਰਿਟਾਇਰ ਹੋਏ ਜੱਜ ਜਾਂ ਵਕੀਲ ਨੂੰ ਇਸ ਅਹੁਦੇ ਉਤੇ ਬਿਠਾ ਦੇਵੇ ਤਾਂ ਉਸ ਨੂੰ ਇਹ ਅਧਿਕਾਰੀ ਚੀਫ ਇੰਜੀਨੀਅਰ ਦੇ ਖਰਚੇ ਤੇ ਹੀ ਪਵੇਗਾ । ਬਿਜਲੀ ਨਿਗਮ ਹੁਣ ਸਕੇਲ ਮੁਤਾਬਿਕ ਲੀਗਲ ਐਡਵਾਈਜਰ ਨੂੰ ਤਨਖਾਹ ਅਤੇ ਪੂਰਨ ਸਹੂਲਤਾਂ ਦੇਣ ਵਿਚ ਪਾਬੰਦ ਨਹੀਂ ਰਹਿੰਦਾ, ਜਿਸ ਕਾਰਨ ਬਿਜਲੀ ਨਿਗਮ ਆਪਣੇ ਹੀ ਕਿਸੇ ਇੰਜੀਨੀਅਰ ਨੂੰ ਵਾਧੂ ਭਾਰ ਦੇ ਕੇ 2015-16 ਤੋਂ ਬੁਤਾ ਸਾਰਦਾ ਆ ਰਿਹਾ ਹੈ । ਇਥੇ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਕ ਚੀਫ ਇੰਜੀਨੀਅਰ ਜਿਸ ਕੋਲ ਕਾਨੂੰਨ ਦਾ ਕੋਈ ਤਜਰਬਾ ਨਹੀਂ ਤੋਂ ਲੀਗਲ ਐਡਵਾਇਜਰ ਦੀ ਸੀਟ ਉਤੇ ਬਿਠਾ ਕੇ ਕਿਹੋ ਜਿਹੀ ਕਾਨੂੰਨੀ ਸਲਾਹ ਦੀ ਉਮੀਦ ਕਰ ਸਕਦੇ ਹਾਂ । ਰਿਟਾਇਰਮੈਂਟ ਤੋਂ ਬਾਅਦ ਵਿਭਾਗੀ ਨਿਯਮਾਂ ਦੇ ਉਲਟ ਹੋਈ ਭਰਤੀ ਤੇ ਬਿਜਲੀ ਨਿਗਮ ਚੁੱਪ : ਮਿਲੀ ਜਾਣਕਾਰੀ ਅਨੁਸਾਰ 27 ਜੂਨ 2024 ਨੂੰ ਜਾਰੀ ਪੱਤਰ ਨੰਬਰ 104 ਦਾ ਹਵਾਲਾ ਦਿੰਦਿਆਂ ਏ. ਈ./ਏ. ਈ. ਈ. ਜੇ. ਪੀ. ਏ./ਜੇ. ਪੀ. ਏ. ਸਕਿੱਲਡ ਵਰਕਰ ਥਰਮਲ ਵਰਗੀਆਂ ਅਸਾਮੀਆਂ ਉਤੇ ਰਿਟਾਇਰ ਹੋਏ ਬਿਜਲੀ ਨਿਗਮ ਦੇ ਕਰਮਚਾਰੀਆਂ/ਅਧਿਕਾਰੀਆਂ ਨੂੰ ਦੁਬਾਰਾ ਬਿਜਲੀ ਨਿਗਮ ਵਿਚ ਉਕੀ ਪੁਕੀ ਤਨਖਾਹ ਉਤੇ ਠੇਕੇ ਤੇ ਰੱਖਦਿਆਂ 12 ਜੂਨ 2024 ਨੂੰ ਡਬਲਿਊ. ਟੀ. ਡੀ. (ਹੋਲ ਟਾਈਮ ਡਾਇਰੈਕਟਰ) ਵਲੋਂ ਉਕਤ ਕਰਮਚਾਰੀਆਂ/ਅਧਿਕਾਰੀਆਂ ਦੀਆਂ ਅਸਾਮੀਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ, ਜਦੋਂ ਕਿ ਬਿਜਲੀ ਨਿਗਮ ਦੇ ਆਪਣੇ ਨਿਯਮਾਂ ਮੁਤਾਬਿਕ ਇਹ ਭਰਤੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਤੋਂ ਬਾਅਦ ਹੋਣੀ ਚਾਹੀਦੀ ਸੀ । ਫੋਟੋ ਨੰ 27ਪੀਏਟੀ. 7

Related Post