ਉੱਘੇ ਸਮਾਜ ਸੇਵਕ ਅਤੇ ਸਾਬਕਾ ਏ.ਡੀ.ਐਫ.ਉ ਪੰਜਾਬ ਨੇ ਮਨਾਇਆ ਲੋਹੜੀ ਦਾ ਤਿਉਹਾਰ
- by Jasbeer Singh
- January 19, 2026
ਉੱਘੇ ਸਮਾਜ ਸੇਵਕ ਅਤੇ ਸਾਬਕਾ ਏ.ਡੀ.ਐਫ.ਉ ਪੰਜਾਬ ਨੇ ਮਨਾਇਆ ਲੋਹੜੀ ਦਾ ਤਿਉਹਾਰ ਭਾਜਪਾ ਕੇ. ਕੇ ਮਲਹੋਤਰਾ ਅਤੇ ਡੀ.ਐਸ.ਪੀ ਬਡੁੰਗਰ ਨੇ ਪਹੁੰਚ ਕੇ ਦਿੱਤੀ ਵਧਾਈ ਪੋਤੇ ਪਰਵਾਜ਼ ਇੰਦਰ ਦੀ ਪਹਿਲੀ ਲੋਹੜੀ ਤੇ ਰੰਗਾ ਰੰਗ ਪ੍ਰੋਗਰਾਮ ਦਾ ਕੀਤਾ ਅਯੋਜਨ ਪਟਿਆਲਾ, 19 ਜਨਵਰੀ 2026 : ਉੱਘੇ ਸਮਾਜ ਸੇਵਕ ਅਤੇ ਸਾਬਕਾ (ਏ. ਡੀ. ਐਫ. ਓ.) ਜਤਿੰਦਰ ਪਾਲ ਸਿੰਘ ਪੰਜਾਬ ਫਾਇਰ ਅਤੇ ਐਮਰਜੰਸੀ ਸਰਵਿਸਿਜ ਵੱਲੋਂ ਲੋਹੜੀ ਦਾ ਖੁਸ਼ੀਆਂ ਭਰਿਆ ਤਿਉਹਾਰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਪੋਤੇ ਅਤੇ ਪਰਮਿੰਦਰ ਕੌਰ ਦੇ ਪੜਪੋਤੇ ਪਰਵਾਜ਼ ਇੰਦਰ ਦੀ ਪਹਿਲੀ ਲੋਹੜੀ ਦੇ ਤਿਉਹਾਰ ਮੌਕੇ ਰੰਗਾ - ਰੰਗ ਪ੍ਰੋਗਰਾਮ ਦਾ ਆਯੋਜਨ ਕਰਕੇ ਅਤੇ ਲੋਹੜੀ ਨੂੰ ਵਧੀਆ ਤਰੀਕੇ ਨਾਲ ਮਨਾ ਅਤੇ ਗੀਤ ਸੰਗੀਤ ਤੇ ਝੂਮ ਕੇ ਇਸ ਤਿਉਹਾਰ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਭਾਜਪਾ ਆਗੂ ਕੇ.ਕੇ ਮਲਹੋਤਰਾ, ਡੀ.ਐਸ.ਪੀ ਹਰਦੀਪ ਸਿੰਘ ਬਡੁੰਗਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਰਿਵਾਰ ਨੂੰ ਇਸ ਪਵਿੱਤਰ ਤਿਹਾਰ ਦੀ ਵਧਾਈ ਦਿੱਤੀ। ਇਸ ਮੌਕੇ ਉਰਮਿਲ ਕੌਰ, ਭਰਤਇੰਦਰ ਸਿੰਘ, ਗੁਰਪ੍ਰੀਤ ਕੌਰ, ਵਰਮਾ ਜੀ, ਜਸਵਿੰਦਰ ਜੁਲਕਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਬੋਲੀਆਂ ਪਾ ਕੇ ਅਤੇ ਨੱਚ ਗਾ ਕੇ ਇਸ ਖੁਸ਼ੀ ਨੂੰ ਸਾਰਿਆਂ ਨਾਲ ਸਾਂਝਾ ਕੀਤਾ ।
