post

Jasbeer Singh

(Chief Editor)

Patiala News

ਪਟਿਆਲਾ ਸਰਹਿੰਦ ਰੋਡ ਸਥਿਤ ਪ੍ਰਾਈਵੇਟ ਹਸਪਤਾਲ ਦੇ ਮੁਲਾਜਮ ਮਾਰੇ ਨਾਈਟ ਡਿਊਟੀ ਕਰਮਚਾਰੀ ਨੇ ਥੱਪੜ

post-img

ਪਟਿਆਲਾ ਸਰਹਿੰਦ ਰੋਡ ਸਥਿਤ ਪ੍ਰਾਈਵੇਟ ਹਸਪਤਾਲ ਦੇ ਮੁਲਾਜਮ ਮਾਰੇ ਨਾਈਟ ਡਿਊਟੀ ਕਰਮਚਾਰੀ ਨੇ ਥੱਪੜ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ ਸਰਹਿੰਦ (ਮਿੰਨੀ ਸਕੱਤਰੇਤ) ਰੋਡ ਤੇ ਬਣੇ ਇਕ ਪ੍ਰਾਈਵੇਟ ਹਸਪਤਾਲ ਦੇ ਕਰਮਚਾਰੀ ਵਲੋਂ ਹਸਪਤਾਲ ਵਿਚ ਭਰਤੀ ਇਕ ਲਖਵਿੰਦਰ ਸਿੰਘ ਨਾਮੀ ਮਰੀਜ਼ ਦੇ ਥੱਪੜ ਜੜਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਮਾਮਲਾ ਜੂਨ 2024 ਦਾ ਦੱਸਿਆ ਜਾ ਰਿਹਾ ਹੈ। ਉਕਤ ਘਟਨਾਕ੍ਰਮ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮਰੀਜ਼ ਲਖਵਿੰਦਰ ਸਿੰਘ ਜਿਸਦੇ ਥੱਪੜ ਮਾਰੇ ਗਏ ਸਨ ਦੇ ਭਾਣਜੇ ਅਵਰਵੀਰ ਨੂੰ ਜਦੋਂ ਮਰੀਜ਼ ਲਖਵਿੰਦਰ ਸਿੰਘ ਵਲੋਂ ਅਗਲੀ ਸਵੇਰ ਨੂੰ ਮਿਲਣ ਆਉਣ ਤੇ ਦੱਸਿਆ ਗਿਆ ਤਾਂ ਉਨ੍ਹਾਂ ਇਸ ਸਬੰਧੀ ਤੁਰੰਤ ਹਸਪਤਾਲ ਦੇ ਮੁੱਖ ਡਾਕਟਰ ਕਮ ਮਾਲਕ ਜੋ ਕਿ ਵਾਲੀਆ ਦੇ ਨਾਮ ਨਾਲ ਜਾਣੇ ਜਾਂਦੇ ਹਨ ਨੂੰ ਦੱਸਿਆ ਗਿਆ। ਜਿਨ੍ਹਾਂ ਵਲੋਂ ਸਮੁੱਚੀ ਗੱਲਬਾਤ ਨੂੰ ਸੁਣਨ ਉਪਰੰਤ ਹਸਪਤਾਲ ਦੇ ਉਸ ਕਰਮਚਾਰੀ ਜਿਸ ਵਲੋ਼ ਆਪਣੀ ਨਾਈਟ ਡਿਊਟੀ ਦੌਰਾਨ ਅਜਿਹਾ ਕੀਤਾ ਗਿਆ ਵਿਰੁੱਧ ਕੋਈ ਵੀ ਠੋਸ ਤਾਂ ਦੂਰ ਗੱਲ ਵੀ ਕਰਨੀ ਪਸੰਦ ਨਹੀਂ ਕੀਤੀ ਗਈ ਉਲਟਾ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਹੀ ਗਲੇ ਪਿਆ ਗਿਆ, ਜਿਸ ਤੇ ਗੁੱਸੇ ਵਿਚ ਆਏ ਮਰੀਜ ਲਖਵਿੰਦਰ ਸਿੰਘ ਦੇ ਭਾਣਜੇ ਅਵਰਵੀਰ ਨੇ ਇਸ ਸਬੰਧੀ ਕਾਰਵਾਈ ਲਈ ਸਭ ਤੋਂ ਪਹਿਲਾਂ ਸਹੀ ਤੇ ਠੋਸ ਕਦਮ ਚੁੱਕਦਿਆਂ ਇਨਸਾਫ ਪ੍ਰਾਪਤ ਕਰਨ ਲਈ ਆਪਣੇ ਮਾਸੜ ਨੂੰ ਹਸਪਤਾਲ ਵਿਚੋਂ ਸਿ਼ਫਟ ਕਰਵਾ ਕੇ ਰਾਜਪੁਰਾ ਰੋਡ ਦੇ ਅਰਬਨ ਐਸਟੇਟ ਵਿਖੇ ਬਣੇ ਇਕ ਹੋਰ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਉਕਤ ਘਟਨਾ ਦੇ ਵਾਪਰਨ ਸਬੰਧੀ ਜਦੋਂ ਮਰੀਜ਼ ਲਖਵਿੰਦਰ ਸਿੰਘ ਦੇ ਭਾਣਜੇ ਅਵਰਵੀਰ ਵਲੋਂ ਮਾਸੜ ਲਖਵਿੰਦਰ ਸਿੰਘ ਦੇ ਕਿਸਾਨ ਯੂਨੀਅਨ ਨਾਲ ਜੁੜੇ ਹੋਣ ਦੇ ਚਲਦਿਆਂ ਕਿਸਾਨਾਂ ਨੂੰ ਇਕੱਠਾ ਕਰਕੇ ਹਸਪਤਾਲ ਦੇ ਕਰਮਚਾਰੀ ਜਿਸਨੇ ਥੱਪੜ ਮਾਰਿਆ ਸੀ ਅਤੇ ਮਾਲਕ ਖਿਲਾਫ਼ ਜਿਸਦੇ ਹਸਪਤਾਲ ਵਿਚ ਅਜਿਹਾ ਕੁੱਝ ਹੋਇਆ ਅਤੇ ਘਟਨਾਕ੍ਰਮ ਬਾਰੇ ਪਤਾ ਲੱਗਣ ਤੇ ਵੀ ਕੋਈ ਠੋਸ ਕਦਮ ਨਾ ਚੁੱਕ ਕੇ ਉਲਟਾ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਹੀ ਮਾੜਾ ਆਖਣ ਦੇ ਰੋਸ ਵਜੋਂ ਥਾਣਾ ਤ੍ਰਿਪੜੀ ਵਿਖੇ ਪਹੁੰਚ ਕੀਤੀ ਗਈ। ਜਿਸ ਤੇ ਜਦੋ਼ ਸਿ਼ਕਾਇਤਕਰਤਾ ਵਲੋਂ ਥਾਣੇ ਵਿਚ ਸਿ਼ਕਾਇਤ ਦਿੱਤੇ ਜਾਣ ਤੇ ਸਬੰਧਤ ਪੁਲਸ ਅਧਿਕਾਰੀ ਵਲੋਂ ਹਸਪਤਾਲ ਦੇ ਮੁੱਖ ਡਾਕਟਰ ਵਾਲੀਆ ਅਤੇ ਮਰੀਜ਼ ਦੇ ਥੱਪੜ ਜੜਨ ਵਾਲੇ ਕਰਮਚਾਰੀ ਨੂੰ ਥਾਣੇ ਸੱਦਿਆ ਗਿਆ ਤਾਂ ਉਸ ਕਰਮਚਾਰੀ ਦੇ ਵੀ ਕਿਸਾਨਾਂ ਨਾਲ ਸਬੰਧ ਹੋਣ ਦੇ ਚਲਦਿਆਂ ਉਸ ਵਲੋਂ ਵੀ ਸਮਾਂ ਰਹਿੰਦੇ ਕਿਸਾਨਾਂ ਨੂੰ ਥਾਣੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਦੇ ਡਾਕਟਰ ਜਿਸ ਵਲੋਂ ਪਹਿਲੇ ਦਿਨ ਤੋਂ ਹੀ ਆਕੜ ਭਰਿਆ ਵਤੀਰਾ ਅਪਣਾਇਆ ਜਾ ਰਿਹਾ ਸੀ ਆਪਣੇ ਹੈਕੜ ਭਰੇ ਵਤੀਰੇ ਦੇ ਚਲਦਿਆਂ ਥਾਣੇ ਵਿਚ ਪੁਲਸ ਵਲੋਂ ਸਿ਼ਕਾਇਤ ਦੇ ਬਾਵਜੂਦ ਥਾਣੇ ਨਹੀਂ ਆ ਰਿਹਾ ਸੀ ਪਰ ਜਦੋਂ ਪੁਲਸ ਵਲੋਂ ਫਿਰ ਥਾਣੇ ਨਾ ਆਉਣ ਤੇ ਹਸਪਤਾਲ ਆਉਣ ਬਾਰੇ ਆਖਿਆ ਗਿਆ ਤਾਂ ਡਾਕਟਰ ਵਲੋਂ ਹਸਪਤਾਲ ਛੱਡ ਕੇ ਥਾਣੇ ਤਾਂ ਪਹੁੰਚਿਆ ਗਿਆ ਪਰ ਸਾਰਿਆਂ ਦੇ ਆਖਣ ਤੇ ਹੈਕੜ ਭਰੇ ਵਤੀਰੇ ਦੇ ਚਲਦਿਆਂ ਬਸ ਮੁਆਫੀ ਮੰਗ ਕੇ ਖਹਿੜਾ ਛੁੱਡਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਰਾਤ ਮਰੀਜ਼ ਲਖਵਿੰਦਰ ਸਿੰਘ ਦੇ ਜਿਸ ਰਾਤ ਹਸਪਤਾਲ ਦੇ ਕਰਮਚਾਰੀ ਵਲੋਂ ਥੱਪੜ ਮਾਰੇ ਗਏ ਸਨ ਦੇ ਵਲੋਂ ਸਿਰਫ਼ ਮਰੀਜ਼ ਲਖਵਿੰਦਰ ਸਿੰਘ ਦੇ ਹੀ ਥੱਪੜ ਨਹੀਂ ਮਾਰੇ ਗਏ ਸਨ ਬਲਕਿ ਅਜਿਹਾ ਕਰਨ ਤੇ ਨਾਲ ਪਏ ਇਕ ਹੋਰ ਮਰੀਜ਼ ਵਲੋਂ ਜਦੋ਼ ਅਜਿਹਾ ਹੋਣ ਤੇ ਆਪਣੇ ਆਏ ਹਾਸੇ ਨੂੰ ਨਹੀਂ ਰੋਕਿਆ ਗਿਆ ਤਾਂ ਹਸਪਤਾਲ ਕਰਮਚਾਰੀ ਵਲੋਂ ਉਸ ਦੇ ਵੀ ਥੱਪੜ ਜੜ੍ਹੇ ਗਏ।

Related Post