post

Jasbeer Singh

(Chief Editor)

Punjab

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਿ਼ਲ੍ਹਾ ਰੈਵੇਨਿਊ ਇੰਟੈਲੀਜੈਂਸ ਨੇ ਕੀਤੇ ਵਿਸ਼ੇਸ਼ ਜਾਂਚ ਦੌਰਾਨ ਕਰੀਬ

post-img

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਿ਼ਲ੍ਹਾ ਰੈਵੇਨਿਊ ਇੰਟੈਲੀਜੈਂਸ ਨੇ ਕੀਤੇ ਵਿਸ਼ੇਸ਼ ਜਾਂਚ ਦੌਰਾਨ ਕਰੀਬ 5.15 ਕਰੋੜ ਬਰਾਮਦ ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਿ਼ਲ੍ਹਾ ਰੈਵੇਨਿਊ ਇੰਟੈਲੀਜੈਂਸ ਨੇ ਵਿਸ਼ੇਸ਼ ਜਾਂਚ ਦੌਰਾਨ ਨੀਲ ਗਗਨ ਨਾਂ ਦੇ ਵਿਅਕਤੀ ਤੋਂ ਕਰੀਬ 5.15 ਕਰੋੜ ਬਰਾਮਦ ਕੀਤੇ ਹਨ। ਮੁਲਜ਼ਮ ਦੁਬਈ ਤੋਂ ਆਇਆ ਸੀ । ਸੂਤਰਾਂ ਅਨੁਸਾਰ ਨੀਲ ਗਗਨ ਨੂੰ ਜਦੋਂ ਜਾਂਚ ਲਈ ਰੋਕਿਆ ਗਿਆ ਤਾਂ ਉਸ ਕੋਲੋਂ ਵਿਦੇਸ਼ੀ ਕਰੰਸੀ ਬਰਾਮਦ ਹੋਈ, ਜੋ ਭਾਰਤੀ ਕਰੰਸੀ ’ਚ 5.15 ਕਰੋੜ ਰੁਪਏ ਦੇ ਬਰਾਬਰ ਸੀ। ਡੀ.ਆਰ.ਆਈ. ਟੀਮ ਨੇ ਤੁਰੰਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਡੀ. ਆਰ. ਆਈ. ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੀ ਕਾਰਵਾਈ ਨੂੰ ਡੂੰਘਾਈ ਨਾਲ ਸਮਝਣ ਲਈ ਮੁਲਜ਼ਮ ਤੋਂ ਪੁੱਛਗਿੱਛ ਕਰਨ ਦਾ ਦਾਅਵਾ ਕੀਤਾ ਹੈ ਪਰ ਹਾਲੇ ਤੱਕ ਕੋਈ ਵੀ ਅਧਿਕਾਰੀ ਇਸ ਸਬੰਧੀ ਕੁੱਝ ਦੱਸ ਨਹੀਂ ਰਿਹਾ। ਪਤਾ ਲੱਗਿਆ ਹੈ ਕਿ ਮੁਲਜ਼ਮ ਨਾਲ ਉਸ ਦੀ ਮਾਂ ਵੀ ਸੀ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Related Post