ਪਿੰਡ ਨਰੜੂ ਵਿਖੇ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
- by Jasbeer Singh
- October 12, 2024
ਪਿੰਡ ਨਰੜੂ ਵਿਖੇ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਪਟਿਆਲਾ : ਜਿ਼ਲਾ ਪਟਿਆਲਾ ਦੇ ਪਿੰਡ ਨਰੜੂ ਵਿਖੇ ਜਿਸ ਵਿਅਕਤੀ ਵਲੋਂ ਅੱਜ ਜਹਿਰੀਲੀ ਦਵਾਈ ਪੀ ਕੇ ਆਪਣੀ ਜਿ਼ੰਦਗੀ ਖਤਮ ਕੀਤੀ ਗਈ ਹੈ ਦਾ ਮੁੱਖ ਕਾਰਨ ਪੰਚ ਦੇ ਉਮੀਦਵਾਰ ਗੁਲਜਾਰ ਮੁਹੰਮਦ ਦੇ ਉੱਪਰ ਪੰਚ ਦੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਦਾ ਇਲਜ਼ਾਮ ਲੱਗਣਾ ਸੀ। ਉਪਰੋਕਤ ਇਲਜ਼ਾਮ ਲੱਗਣ ਤੋਂ ਬਾਅਦ ਬਦਨਾਮੀ ਨੂੰ ਨਾ ਸਹਾਰਦਿਆਂ ਉਸ ਵਲੋਂ ਕਣਕ ਦੇ ਵਿੱਚ ਰੱਖਣ ਵਾਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਣਯੋਗ ਹੈ ਕਿ ਗੁਲਜ਼ਾਰ ਮੁਹੰਮਦ ਦੇ ਦੁਆਰਾ ਖੁਦਕੁਸ਼ੀ ਕਰਨ ਸਮੇਂ ਇੱਕ ਸੁਸਾਈਡ ਪੱਤਰ ਮਿਲਿਆ ਹੈ ,ਜਿਸ ’ਚ ਉਸਨੇ ਇਸ ਖੌਫਨਾਕ ਕਦਮ ਚੁੱਕਣ ਦਾ ਕਾਰਨ ਵੀ ਦੱਸਿਆ ਹੈ ਤੇ ਨਾਲ ਹੀ ਮ੍ਰਿਤਕ ਦੇ ਪੁੱਤ ਸ਼ਾਹਰੁਖ ਖਾਨ ਦੇ ਬਿਆਨਾਂ ਦੇ ਅਧਾਰ ’ਤੇ ਉੱਪਰ ਪੁਲਸ ਵਲੋਂ ਸੱਤ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ। ਸ਼ਾਹਰੁਖ ਨੇ ਦੱਸਿਆ ਕਿ ਉਸਦਾ ਪਿਓ ਪਿੰਡ ਨਰੜੂ ਵਿਖੇ ਅੱਠ ਨੰਬਰ ਵਾਰਡ ਦੇ ਵਿੱਚੋਂ ਪੰਚਾਇਤੀ ਚੋਣਾਂ ਦੇ ਵਿੱਚ ਪੰਚ ਦਾ ਉਮੀਦਵਾਰ ਸੀ ਅਤੇ ਉਸਦੇ ਕਾਗਜ਼ ਵੀ ਆ ਗਏ ਸਨ ਅਤੇ ਜਦੋਂ ਉਹ ਚੋਣ ਨਿਸ਼ਾਨ ਲੈਣ ਦੇ ਲਈ ਘਨੌਰ ਗਿਆ ਤਾਂ ਉੱਥੇ ਵਿਰੋਧੀ ਧਿਰ ਦੇ ਦੁਆਰਾ ਧੱਕੇ ਦੇ ਨਾਲ ਉਸ ਤੋਂ ਕਾਗਜ਼ ਵਾਪਸੀ ਉੱਪਰ ਸਾਈਨ ਕਰਵਾ ਲਏ ਗਏ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਦੇ ਖੁਦ ਦੇ ਸਮਰਥਕਾਂ ਦੇ ਦੁਆਰਾ ਪਿੰਡ ਦੇ ਵਿੱਚ ਆ ਕੇ ਉਸ ਨੂੰ ਗਾਲਾਂ ਵੀ ਕੱਢੀਆਂ ਗਈਆਂ ਅਤੇ ਉਸਦਾ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ।ਉਸਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਮਰਥਕ ਜਿਨ੍ਹਾਂ ਦੇ ਦੁਆਰਾ ਉਸ ਨੂੰ ਖੜਾ ਕੀਤਾ ਗਿਆ ਸੀ। ਉਹਨਾਂ ਦੁਆਰਾ ਇਲਜ਼ਾਮ ਲਗਾਏ ਗਏ ਕਿ ਗੁਲਜਾਰ ਮੁਹੰਮਦ 50 ਹਜਾਰ ਰੁਪਏ ਲੈ ਕੇ ਆਪਣੇ ਕਾਗਜ਼ ਵਾਪਸ ਲੈ ਆਇਆ ਹੈ ਜਦਕਿ ਇਹ ਸੱਚ ਨਹੀਂ ਸੀ ਬਲਕਿ ਅਸਲ ਦੇ ਵਿੱਚ ਉਸ ਤੋਂ ਧੱਕੇ ਦੇ ਨਾਲ ਸਾਈਨ ਕਰਵਾ ਕੇ ਵਿਰੋਧੀਆਂ ਦੇ ਦੁਆਰਾ ਕਾਗਜ਼ ਵਾਪਸ ਕਰਵਾਏ ਗਏ ਸਨ।ਬੇਸ਼ੱਕ ਮੇਰੇ ਪਿਤਾ ਦੇ ਦੁਆਰਾ ਸਫਾਈਆਂ ਦਿੱਤੀਆਂ ਗਈਆਂ ਪਰ ਪਿੰਡ ਦੇ ਵਿੱਚ ਵਧ ਰਹੀ ਬਦਨਾਮੀ ਉਹ ਸਹਾਰ ਨਾ ਸਕੇ ਅਤੇ ਉਹਨਾਂ ਦੇ ਦੁਆਰਾ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਫਿਲਹਾਲ ਪੁਲਿਸ ਦੇ ਦੁਆਰਾ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।।
Related Post
Popular News
Hot Categories
Subscribe To Our Newsletter
No spam, notifications only about new products, updates.