
ਐਨਫੋਰਸਮੈਂਟ ਡਾਇਰੈਕਟੋਰੇਟ ਦਾ ਸਿੱਕਮ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਦੀ ਕਰੋੜਾਂ ਦੀ ਜਾਇਦਾਦ ਕੀਤੀ ਜਬਤ
- by Jasbeer Singh
- March 7, 2025

ਐਨਫੋਰਸਮੈਂਟ ਡਾਇਰੈਕਟੋਰੇਟ ਦਾ ਸਿੱਕਮ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਦੀ ਕਰੋੜਾਂ ਦੀ ਜਾਇਦਾਦ ਕੀਤੀ ਜਬਤ ਸਿੱਕਮ : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸਿੱਕਮ ਸਥਿਤ ਇਕ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਪੱਧਰ ਦੇ ਅਧਿਕਾਰੀ ਦੀ 65.46 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕਾਰਵਾਈ ਮਨੀ ਲਾਂਡਰਿੰਗ ਨਾਲ ਸਬੰਧਤ ਇਕ ਮਾਮਲੇ ਤਹਿਤ ਕੀਤੀ ਗਈ ਹੈ । ਈ. ਡੀ. ਨੇ ਕਿਹਾ ਕਿ ਜ਼ਬਤ ਕੀਤੀਆਂ ਜਾਇਦਾਦਾਂ ਵਿਚ ਚਾਰ ਰਿਹਾਇਸ਼ੀ ਜਾਇਦਾਦਾਂ ਅਤੇ ਪਲਾਟ ਸ਼ਾਮਲ ਹਨ । ਇਹ ਜਾਇਦਾਦਾਂ ਸਿੱਕਮ ਦੇ ਦੇਵਰਾਲੀ, ਸਿਆਰੀ, ਰਾਣੀਪੂਲ ਅਤੇ ਪੇਨਲੋਂਗ ਵਿਚ ਸਥਿਤ ਹਨ । ਇਹ ਜਾਇਦਾਦਾਂ ਕਥਿਤ ਤੌਰ `ਤੇ ਸਟੇਟ ਬੈਂਕ ਆਫ਼ ਸਿੱਕਮ ਤੋਂ ਫ਼ੰਡਾਂ ਦੀ ਹੇਰਾਫੇਰੀ ਕਰ ਕੇ ਖ਼ਰੀਦੀਆਂ ਗਈਆਂ ਸਨ । ਈ. ਡੀ. ਅਨੁਸਾਰ, ਦੋਰਜੀ ਸ਼ੇਰਿੰਗ ਲੇਪਚਾ, ਜੋ ਕਿ ਬੈਂਕ ਦੇ ਜਨਰਲ ਮੈਨੇਜਰ ਸਨ, ਇਸ ਫ਼ੰਡ ਦੇ ਗਬਨ ਵਿਚ ਸ਼ਾਮਲ ਸਨ । ਬਿਆਨ ਵਿਚ ਕਿਹਾ ਗਿਆ ਹੈ ਕਿ ਲੇਪਚਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਮ `ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਕੀਤੇ ਗਏ ਲਗਭਗ 53.41 ਕਰੋੜ ਰੁਪਏ ਨੂੰ ਵੀ ਫ੍ਰੀਜ਼ ਕਰ ਦਿਤਾ ਗਿਆ ਹੈ । ਈ. ਡੀ. ਨੇ ਕਿਹਾ ਕਿ ਇਹ ਕਾਰਵਾਈ ਬੈਂਕ ਤੋਂ ਗਬਨ ਕੀਤੇ ਗਏ ਫ਼ੰਡਾਂ ਦੀ ਦੁਰਵਰਤੋਂ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ.) 2002 ਦੇ ਤਹਿਤ ਮਨੀ ਲਾਂਡਰਿੰਗ ਦੀ ਜਾਂਚ ਦਾ ਹਿੱਸਾ ਹੈ । ਈ. ਡੀ. ਨੇ ਕਿਹਾ ਕਿ ਅਪਰਾਧ ਜਾਂਚ ਵਿਭਾਗ (ਸੀ. ਆਈ. ਡੀ.) ਦੁਆਰਾ ਦਰਜ ਕੀਤੀ ਗਈ ਐਫ. ਆਈ. ਆਰ. ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ । ਜਾਂਚ ਤੋਂ ਪਤਾ ਲੱਗਾ ਕਿ ਲੇਪਚਾ ਨੇ ਵੱਡੇ ਪੱਧਰ `ਤੇ ਧੋਖਾਧੜੀ ਕੀਤੀ ਸੀ । ਉਸ ਨੇ ਏ. ਈ. ਰੋਡਜ਼ ਐਂਡ ਬ੍ਰਿਜ ਡਿਪਾਰਟਮੈਂਟ, ਸਿਕਿੱਮ ਸਰਕਾਰ" ਦੇ ਨਾਮ `ਤੇ ਇਕ ਜਾਅਲੀ ਬੈਂਕ ਖ਼ਾਤਾ ਖੋਲ੍ਹਿਆ ਸੀ । ਇਸ ਤੋਂ ਬਾਅਦ, ਦੋ ਜਨਤਕ ਖੇਤਰ ਦੇ ਬੈਂਕਾਂ ਦੇ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਹੇਰਾਫੇਰੀ ਕਰ ਕੇ ਇਸ ਖ਼ਾਤੇ ਵਿਚ ਗ਼ੈਰ-ਕਾਨੂੰਨੀ ਤੌਰ `ਤੇ ਫ਼ੰਡ ਜਮ੍ਹਾ ਕੀਤੇ ਗਏ। ਬਿਆਨ ਵਿਚ ਕਿਹਾ ਗਿਆ ਹੈ ਕਿ ਗਬਨ ਕੀਤੇ ਪੈਸੇ ਲੇਪਚਾ ਅਤੇ ਉਸ ਦੇ ਸਾਥੀਆਂ ਦੇ ਨਿੱਜੀ ਖ਼ਾਤਿਆਂ ਵਿਚ ਟ੍ਰਾਂਸਫ਼ਰ ਕੀਤੇ ਗਏ ਸਨ । ਪਿਛਲੇ ਮਹੀਨੇ, ਈ. ਡੀ. ਨੇ ਕਈ ਥਾਵਾਂ `ਤੇ ਲੇਪਚਾ ਨਾਲ ਜੁੜੀਆਂ ਜਾਇਦਾਦਾਂ `ਤੇ ਛਾਪੇਮਾਰੀ ਕੀਤੀ ਸੀ ਅਤੇ ਵੱਖ-ਵੱਖ ਜਾਇਦਾਦ ਖ਼ਰੀਦਦਾਰੀ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਸਨ । ਈ. ਡੀ. ਦੀ ਜਾਂਚ ਅਜੇ ਵੀ ਜਾਰੀ ਹੈ । ਅਧਿਕਾਰੀ ਇਸ ਵਿਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.