ਇੰਜੀ: ਸੰਜੀਵ ਕੁਮਾਰ ਸੂਦ ਨੇ ਪੀ.ਐਸ.ਟੀ.ਸੀ.ਐਲ, ਦੇ ਨਿਰਦੇਸ਼ਕ/ਤਕਨੀਕੀ ਦਾ ਅਹੁਦਾ ਸੰਭਾਲਿਆ
- by Jasbeer Singh
- May 21, 2025
ਇੰਜੀ: ਸੰਜੀਵ ਕੁਮਾਰ ਸੂਦ ਨੇ ਪੀ.ਐਸ.ਟੀ.ਸੀ.ਐਲ, ਦੇ ਨਿਰਦੇਸ਼ਕ/ਤਕਨੀਕੀ ਦਾ ਅਹੁਦਾ ਸੰਭਾਲਿਆ ਪਟਿਆਲਾ, 21 ਮਈ : ਪੰਜਾਬ ਸਰਕਾਰ ਵਲੋਂ ਇੰਜੀ. ਸੰਜੀਵ ਕੁਮਾਰ ਸੂਦ ਨੂੰ 2 ਸਾਲਾਂ ਲਈ ਪੀ. ਐਸ. ਟੀ. ਸੀ. ਐਲ, ਦਾ ਨਿਰਦੇਸ਼ਕ/ਤਕਨੀਕੀ ਨਿਯੁਕਤ ਕੀਤਾ ਗਿਆ ਹੈ। ਅੱਜ ਮਿਤੀ 21.05.2025 ਨੂੰ ਉਨ੍ਹਾਂ ਵਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਗਿਆ । ਇਸ ਤੋਂ ਪਹਿਲਾਂ ਇੰਜੀ: ਸੰਜੀਵ ਕੁਮਾਰ ਸੂਦ ਬਤੌਰ ਪ੍ਰਮੁੱਖ ਇੰਜੀਨੀਅਰ/ਟਰਾਂਸਮਿਸ਼ਨ ਸਿਸਟਮਜ,ਪੀ.ਐਸ.ਟੀ.ਸੀ.ਐਲ ਪਟਿਆਲਾ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ । ਇਸ ਅਹੁਦਾ ਸੰਭਾਲ ਮੌਕੇ ਤੇ ਮਾਨਯੋਗ ਸੀ.ਐਮ.ਡੀ., ਪੀ.ਐਸ.ਟੀ.ਸੀ.ਐਲ, ਸ਼੍ਰੀ ਅਜੋਏ ਕੁਮਾਰ ਸਿਨਹਾ,ਆਈ.ਏ.ਐਸ., ਨਿਰਦੇਸ਼ਕ/ਵਿੱਤ ਤੇ ਵਣਜ, ਸੀ.ਏ ਵਿਨੋਦ ਕੁਮਾਰ ਬਾਂਸਲ ਅਤੇ ਪੀ.ਐਸ.ਪੀ.ਸੀ.ਐਲ. ਦੇ ਨਿਰਦੇਸ਼ਕ/ਸਾਹਿਬਾਨ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਸ਼ੁਭ ਮੌਕੇ ਤੇ ਪੀ. ਐਸ. ਟੀ. ਸੀ. ਐਲ ਅਤੇ ਪੀ. ਐਸ. ਪੀ. ਸੀ. ਐਲ ਦੇ ਮੁੱਖ ਇੰਜੀਨੀਅਰ ਸਾਹਿਬਾਨ, ਉੱਪ ਮੁੱਖ ਇੰਜ. ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ । ਨਵ-ਨਿਯੁਕਤ ਨਿਰਦੇਸ਼ਕ/ਤਕਨੀਕੀ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਜਿੰਮੇਵਾਰੀ ਦੇਣ ਲਈ ਮਾਨਯੋਗ ਮੁੱਖ ਮੰਤਰੀ, ਪੰਜਾਬ, ਪੰਜਾਬ ਦੇ ਬਿਜਲੀ ਮੰਤਰੀ ਅਤੇ ਸੀ.ਐਮ.ਡੀ., ਪੀ.ਐਸ.ਟੀ.ਸੀ.ਐਲ, ਦਾ ਤਹਿ ਦਿਲੋਂ ਧੰਨਵਾਦ ਕੀਤਾ। ਇੰਜੀ. ਸੂਦ ਨੇ ਕਿਹਾ ਕਿ ਉਹ ਸੌਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਟਰਾਂਸਮਿਸ਼ਨ ਨੈੱਟਵਰਕ ਨੂੰ ਹੋਰ ਮਜਬੂਤ ਬਣਾ ਕੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਮੰਦ ਬਿਜਲੀ ਸਪਲਾਈ ਦੇ ਕੇ ਉਹਨਾਂ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ।
