ਇੰਜੀਨੀਅਰ ਰਾਸਿ਼ਦ ਨੂੰ ਮਿਲੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ
- by Jasbeer Singh
- January 24, 2026
ਇੰਜੀਨੀਅਰ ਰਾਸਿ਼ਦ ਨੂੰ ਮਿਲੀ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਵੀਂ ਦਿੱਲੀ, 24 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਇਕ ਅਦਾਲਤ ਨੇ ਇੰਜੀਨੀਅਰ ਰਾਸਿ਼ਦ ਨੂੰ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸਣਯੋਗ ਹੇ ਕਿ ਇੰਜੀਨੀਅਰ ਰਾਸਿ਼ਦ ਜੋ ਕਿ ਇਕ ਲੋਕ ਸਭਾ ਮੈਂਬਰ ਹਨ ਜੇਲ ਵਿਚ ਬੰਦ ਹਨ। ਕਿਹੜੇ ਜੱਜ ਨੇ ਦਿੱਤੀ ਹੈ ਰਾਸਿ਼ਦ ਨੂੰ ਮਨਜ਼ੂਰੀ ਦਿੱਲੀ ਦੀ ਇਕ ਅਦਾਲਤ ਦੇ ਜਿਸ ਜੱਜ ਨੇ ਇੰਜੀਨੀਅਰ ਰਾਸਿ਼ਦ ਨੂੰ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਹੈ ਉਹ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਣਾ ਹੈ ਤੇ ਉਹ ਮਾਨਯੋਗ ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਹਨ। ਦੱਸਣਯੋਗ ਹੈ ਕਿ ਜੋ ਵੀ ਵਿਅਕਤੀ ਹਿਰਾਸਤ ਵਿਚ ਹੁੰਦਾ ਹੈ ਤੇ ਉਸਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਸਨੂੰ ਹਥਿਆਰਬੰਦ ਪੁਲਸ ਕਰਮਚਾਰੀਆਂ ਦੀ ਸੁਰੱਖਿਆ ਹੇਠ ਉਸਦੀ ਮੰਜਿ਼ਲ ਤੇ ਲਿਜਾਇਆ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਆਉਣ ਵਾਲੇ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ। ਇਸ ਸਬੰਧੀ ਰਸ਼ੀਦ ਦੇ ਵਕੀਲ ਖਿ਼ਆਤ ਓਬਰਾਏ ਨੇ ਅਦਾਲਤ ਨੂੰ ਦੱਸਿਆ ਕਿ ਯਾਤਰਾ ਖਰਚਿਆਂ ਸੰਬੰਧੀ ਉਸਦੇ ਮੁਵੱਕਿਲ ਦੀ ਅਪੀਲ ਦਿੱਲੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।
