post

Jasbeer Singh

(Chief Editor)

Latest update

ਭਿਆਨਕ ਸੜਕੀ ਹਾਦਸੇ ਵਿਚ ਹੈਦਰਾਬਾਦ ਦਾ ਪੂਰਾ ਪਰਿਵਾਰ ਉਤਰਿਆ ਮੌਤ ਦੇ ਘਾਟ

post-img

ਭਿਆਨਕ ਸੜਕੀ ਹਾਦਸੇ ਵਿਚ ਹੈਦਰਾਬਾਦ ਦਾ ਪੂਰਾ ਪਰਿਵਾਰ ਉਤਰਿਆ ਮੌਤ ਦੇ ਘਾਟ ਹੈਦਰਾਬਾਦ, 8 ਜੁਲਾਈ 2025 : ਭਾਰਤ ਦੇਸ਼ ਦੇ ਸ਼ਹਿਰ ਹੈਦਰਾਬਾਦ ਦਾ ਇਕ ਚਾਰ ਮੈਂਬਰਾਂ ਤੇ ਆਧਾਰਤ ਪੂਰਾ ਪਰਿਵਾਰ ਹੀ ਸੜਕੀ ਹਾਦਸੇ ਵਿਚ ਮੌਤ ਦੇ ਘਾਟ ਉਤਰ ਗਿਆ ਹੈ। ਦੱਸਣਯੋਗ ਹੈ ਕਿ ਇਹ ਪਰਿਵਾਰ ਛੁੱਟੀਆਂ ਮਨਾਉਣ ਅਮਰੀਕਾ ਗਿਆ ਸੀ। ਕਿਵੇਂ ਹੋਇਆ ਹਾਦਸਾ ਅਮਰੀਕਾ ਦੇ ਡੱਲਾਸ ਸ਼ਹਿਰ ਵਿਚ ਇਕ ਮਿੰਨੀ ਟਰੱਕ ਜਿਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਦੇ ਕਾਰਨ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਵਿਚ ਸਵਾਰ ਹੈਦਰਾਬਾਦ ਦਾ ਇਹ ਤੇਜਸਵਿਨੀ ਅਤੇ ਵੈਂਕਟ ਜੌੜਾ ਬੱਚਿਆਂ ਸਮੇਤ ਹੀ ਸੜ ਕੇ ਸੁਆਹ ਹੋ ਗਿਆ। ਹੈਦਰਾਬਾਦ ਦਾ ਇਹ ਪਰਿਵਾਰ ਗਿਆ ਸੀ ਰਿਸ਼ਤੇਦਾਰਾਂ ਨੂੰ ਅਟਲਾਂਟਾਂ ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਖੇ ਰਹਿੰਦੇ ਰਿਸ਼ਤੇਦਾਰਾਂ ਨੂੰ ਛੁੱਟੀਆਂ ਮਨਾਉਣ ਮੌਕੇ ਗਿਆ ਹੈਦਰਾਬਾਦ ਦਾ ਇਹ ਪਰਿਵਾਰ ਜਦੋਂ ਰਿਸ਼ਤੇਦਾਰਾਂ ਨੂੰ ਮਿਲ ਮਿਲਾ ਕੇ ਵਾਪਸ ਅਟਲਾਂਟਾ ਤੋਂ ਡੱਲਾਸ ਜਾ ਰਿਹਾ ਸੀ ਤਾਂ ਅੱਧੀ ਰਾਤ ਦੇ ਕਰੀਬ ਇਹ ਹਾਦਸਾ ਵਾਪਰਿਆ। ਸਥਾਨਕ ਪੁਲਸ ਮੁਤਾਬਕ ਸੜਕ ਦੇ ਗਲਤ ਪਾਸੇ ਇਕ ਟਰੱਕ ਚੱਲ ਰਿਹਾਸੀ ਜਿਸਨੇ ਹੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Related Post