ਈਪੀਐੱਫਓ ਨੇ ਇਸ ਸਹੂਲਤ 'ਤੇ ਲਾਇਆ ਫੁੱਲਸਟਾਪ, ਹੁਣ ਨਹੀਂ ਕਢਵਾ ਸਕੋਗੇ ਪੈਸਾ
- by Aaksh News
- June 16, 2024
EPFO News : ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ EPFO ਤੋਂ ਕਈ ਸਹੂਲਤਾਂ ਮਿਲਦੀਆਂ ਹਨ। EPFO ਨੇ ਇਕ ਵਿਸ਼ੇਸ਼ ਸਹੂਲਤ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਸਹੂਲਤ ਕੋਰੋਨਾ ਦੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਸੀ। ਹੁਣ EPF ਮੈਂਬਰਾਂ ਨੂੰ ਇਹ ਲਾਭ ਨਹੀਂ ਮਿਲੇਗਾ। EPFO ਨੇ 12 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਕੋਵਿਡ-19 ਮਹਾਮਾਰੀ ਹੁਣ ਨਹੀਂ ਰਹੀ। ਅਜਿਹੀ ਸਥਿਤੀ 'ਚ ਕੋਵਿਡ ਐਡਵਾਂਸ ਦੀ ਸਹੂਲਤ ਨੂੰ ਰੋਕਿਆ ਜਾ ਰਿਹਾ ਹੈ। ਇਹ ਕੋਰੋਨਾ ਮਹਾਮਾਰੀ ਦੌਰਾਨ ਵਿੱਤੀ ਮਦਦ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਹੁਣ ਇਸ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਕਦੋਂ ਸ਼ੁਰੂ ਹੋਈ ਸੀ ਇਹ ਸਹੂਲਤ ? ਈਪੀਐਫਓ ਨੇ ਇਹ ਸਹੂਲਤ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਸ਼ੁਰੂ ਕੀਤੀ ਸੀ। ਦੂਜੀ ਲਹਿਰ ਦੌਰਾਨ, 31 ਮਈ 2021 ਨੂੰ ਐਡਵਾਂਸ ਰਕਮ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਉਦੋਂ EPF ਖਾਤਾਧਾਰਕ ਐਡਵਾਂਸ ਦੇ ਤੌਰ 'ਤੇ ਕੋਵਿਡ19 ਕਾਰਨ ਦੋ ਵਾਰ ਪੈਸਾ ਕਢਵਾ ਸਕਦੇ ਸਨ। ਕਿਰਤ ਮੰਤਰਾਲੇ ਨੇ ਉਪਲਬਧ ਕਰਵਾਇਆ ਸੀ ਦੂਸਰਾ ਐਡਵਾਂਸ ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਜ਼ਰੀਏ ਸ਼ੁਰੂ ਕੀਤੀ ਗਈ ਦੂਜੇ ਐਡਵਾਂਸ ਨੂੰ ਜੂਨ 2021 'ਚ ਕਿਰਤ ਮੰਤਰਾਲੇ ਵੱਲੋਂ ਉਪਲਬਧ ਕਰਵਾਈ ਗਈ ਸੀ। ਇਸ ਤੋਂ ਪਹਿਲਾਂ ਈਪੀਐਫ ਮੈਂਬਰ ਸਿਰਫ਼ ਇਕ ਵਾਰ ਹੀ ਐਡਵਾਂਸ ਕਢਵਾ ਸਕਦੇ ਸਨ। ਕਿਹੜੇ ਉਦੇਸ਼ਾਂ ਲਈ ਕਢਵਾ ਸਕਦੇ ਹੋ ਪੈਸੇ ? ਕਰਮਚਾਰੀ ਹੋਮ ਲੋਨ, ਬਿਮਾਰੀ, ਨੌਕਰੀ ਜਾਣ 'ਤੇ, ਵਿਆਹ, ਸਿੱਖਿਆ ਤੇ ਕੁਦਰਤੀ ਆਫ਼ਤ 'ਤੇ ਐਡਵਾਂਸ ਦੇ ਤੌਰ 'ਤੇ ਪੀਐਫ ਖਾਤੇ ਤੋਂ ਪੈਸੇ ਕਢਵਾ ਸਕਦੇ ਹਨ।
