
EPFO ਯੂਜ਼ਰਜ਼ ਨੂੰ ਮਿਲੇਗਾ ਤੋਹਫ਼ਾ, ਹੁਣ ਸਿੱਖਿਆ-ਹਾਊਸਿੰਗ ਤੇ ਵਿਆਹ ਦੇ ਕਲੇਮ ਝਟਪਟ ਹੋਣਗੇ ਸੈਟਲ
- by Aaksh News
- May 14, 2024

EPFO ਨੇ ਆਟੋ ਕਲੇਮ ਸੈਟਲਮੈਂਟ ਦੀ ਲਿਮਟ ਨੂੰ 50,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਹੈ। ਨਿਊਜ਼ ਏਜੰਸੀ ਆਈਏਐਨਐਸ ਨੇ ਕਿਹਾ ਕਿ ਇਹ ਜਾਣਕਾਰੀ ਕਿਰਤ ਮੰਤਰਾਲੇ ਨੇ ਦਿੱਤੀ ਹੈ। EPF Claim Settlement : ਮੁਲਾਜ਼ਮ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਯੂਜ਼ਰਜ਼ ਨੂੰ ਤੋਹਫਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ EPFO ਸਕੀਮ ਸਾਲ 1952 'ਚ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਸ਼ੁਰੂ 'ਚ ਸਰਕਾਰੀ ਮੁਲਾਜ਼ਮਾਂ ਲਈ ਸੀ ਪਰ ਬਾਅਦ 'ਚ ਪ੍ਰਾਈਵੇਟ ਮੁਲਾਜ਼ਮਾਂ ਲਈ ਵੀ ਸ਼ੁਰੂ ਕੀਤੀ ਗਈ। ਇਸ ਸਕੀਮ 'ਚ ਮੁਲਾਜ਼ਮ ਤੇ ਕੰਪਨੀ ਵੱਲੋਂ ਹਰ ਮਹੀਨੇ ਪੀਐਫ ਫੰਡ 'ਚ ਇਕ ਨਿਸ਼ਚਿਤ ਰਕਮ ਜਮ੍ਹਾ ਕੀਤੀ ਜਾਂਦੀ ਹੈ। ਇਸ ਫੰਡ 'ਚ ਸਰਕਾਰ ਵੱਲੋਂ ਵਿਆਜ ਦਿੱਤਾ ਜਾਂਦਾ ਹੈ। ਇਹ ਸਕੀਮ ਇੱਕ ਰਿਟਾਇਰਮੈਂਟ ਸਕੀਮ ਹੈ। EPFO ਨੇ ਆਟੋ ਕਲੇਮ ਸੈਟਲਮੈਂਟ ਦੀ ਲਿਮਟ ਨੂੰ 50,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਹੈ। ਨਿਊਜ਼ ਏਜੰਸੀ ਆਈਏਐਨਐਸ ਨੇ ਕਿਹਾ ਕਿ ਇਹ ਜਾਣਕਾਰੀ ਕਿਰਤ ਮੰਤਰਾਲੇ ਨੇ ਦਿੱਤੀ ਹੈ। EPFO ਨੇ ਇਸਦੇ ਲਈ ਆਟੋ ਕਲੇਮ ਸਲਿਊਸ਼ਨ ਲਾਂਚ (EPFO Auto Claim Solution) ਕੀਤਾ ਹੈ। ਇਸ ਵਿਚ ਦਾਅਵੇ ਦਾ ਨਿਪਟਾਰਾ ਆਈਟੀ ਸਿਸਟਮ ਰਾਹੀਂ ਕੀਤਾ ਜਾਵੇਗਾ। ਈਪੀਐਫਓ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ 'ਚ ਉਨ੍ਹਾਂ ਨੇ 4.5 ਕਰੋੜ ਦਾਅਵਿਆਂ ਦਾ ਨਿਪਟਾਰਾ ਕੀਤਾ ਹੈ। ਇਨ੍ਹਾਂ ਵਿੱਚੋਂ 60 ਫੀਸਦ ਤੋਂ ਵੱਧ ਦਾਅਵੇ ਪੇਸ਼ਗੀ ਦਾਅਵਿਆਂ ਦੇ ਸਨ। ਤੁਹਾਨੂੰ ਦੱਸ ਦੇਈਏ ਕਿ ਬਿਮਾਰੀ ਦੇ ਇਲਾਜ ਲਈ ਅਗਾਊਂ ਦਾਅਵੇ ਦੇ ਨਿਪਟਾਰੇ ਲਈ ਆਟੋ ਮੋਡ ਦੀ ਸਹੂਲਤ ਅਪ੍ਰੈਲ 2020 ਤੋਂ ਹੀ ਸ਼ੁਰੂ ਕੀਤੀ ਗਈ ਸੀ। ਇਸ ਸਥਿਤੀ 'ਚ ਜਲਦ ਸੈਟਲ ਹੋਵੇਗਾ ਕਲੇਮ ਪਿਛਲੇ ਵਿੱਤੀ ਸਾਲ 'ਚ ਲਗਪਗ 89.52 ਲੱਖ ਦਾਅਵਿਆਂ ਦਾ ਨਿਪਟਾਰਾ ਆਟੋ-ਮੋਡ ਤਹਿਤ ਕੀਤਾ ਗਿਆ ਸੀ। EPF ਸਕੀਮ 1952 ਦੇ ਪੈਰਾ 68K (ਸਿੱਖਿਆ ਅਤੇ ਵਿਆਹ ਲਈ) ਤੇ 68B (ਹਾਊਸਿੰਗ) ਲਈ ਆਟੋ ਕਲੇਮ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਜਦੋਂ ਕਿ ਪਹਿਲਾਂ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਸਮਾਂ ਲੱਗਦਾ ਸੀ, ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ, ਆਟੋ ਸੈਟਲਮੈਂਟ 'ਚ ਕੋਈ ਮਨੁੱਖ ਦਖਲ ਨਹੀਂ ਹੋਵੇਗਾ ਜਿਸ ਕਾਰਨ ਦਾਅਵੇ ਦਾ ਨਿਪਟਾਰਾ ਜਲਦ ਹੋ ਜਾਵੇਗਾ। ਆਟੋ ਕਲੇਮ ਸੈਟਲ IT ਸਿਸਟਮ ਵੱਲੋਂ ਸੰਚਾਲਿਤ ਕੀਤਾ ਜਾਵੇਗਾ। ਇੱਥੋਂ ਤਕ ਕਿ ਕੇਵਾਈਸੀ, ਯੋਗਤਾ ਤੇ ਬੈਂਕ ਪ੍ਰਮਾਣਿਕਤਾ ਵੀ IT ਟੂਲਸ ਵੱਲੋਂ ਆਪਣੇ ਆਪ ਹੀ ਪ੍ਰਕਿਰਿਆ ਕੀਤੀ ਜਾਵੇਗੀ। ਮੰਤਰਾਲੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕਲੇਮ ਸੈਟਲਮੈਂਟ ਲਈ 10 ਦਿਨਾਂ ਦਾ ਸਮਾਂ ਲੱਗਦਾ ਸੀ, ਹੁਣ ਇਹ 3 ਤੋਂ 4 ਦਿਨਾਂ 'ਚ ਪੂਰਾ ਹੋ ਜਾਵੇਗਾ। ਕੀ ਹੁਣ ਵੀ ਰਿਜੈਕਟ ਜਾਂ ਰਿਟਰਨ ਹੋਵੇਗਾ ਕਲੇਮ ਮੰਤਰਾਲੇ ਨੇ ਕਿਹਾ ਕਿ ਜੇਕਰ ਕਿਸੇ ਦਾਅਵੇ ਦਾ ਨਿਪਟਾਰਾ ਆਈ.ਟੀ. ਪ੍ਰਣਾਲੀ ਰਾਹੀਂ ਨਹੀਂ ਕੀਤਾ ਜਾਂਦਾ ਹੈ ਤਾਂ ਇਸ ਨੂੰ ਰੱਦ ਜਾਂ ਵਾਪਸ ਨਹੀਂ ਕੀਤਾ ਜਾਵੇਗਾ। ਜੇਕਰ ਦਾਅਵੇ ਦਾ ਨਿਪਟਾਰਾ IT ਸਿਸਟਮ ਰਾਹੀਂ ਨਹੀਂ ਹੁੰਦਾ ਹੈ, ਤਾਂ ਇਸ ਦਾ ਨਿਪਟਾਰਾ ਦੂਜੇ ਪੱਧਰ ਦੀ ਪੜਤਾਲ ਅਤੇ ਪ੍ਰਵਾਨਗੀ ਰਾਹੀਂ ਕੀਤਾ ਜਾਵੇਗਾ। ਆਟੋ ਕਲੇਮ ਕੀਤੇ ਜਾਣ ਤੋਂ ਬਾਅਦ ਹੁਣ ਮਕਾਨ, ਵਿਆਹ ਜਾਂ ਸਿੱਖਿਆ ਲਈ ਕੀਤੇ ਗਏ ਦਾਅਵਿਆਂ ਦਾ ਨਿਪਟਾਰਾ ਘੱਟ ਸਮੇਂ ਵਿੱਚ ਕੀਤਾ ਜਾਵੇਗਾ ਤਾਂ ਜੋ EPFO ਮੈਂਬਰਾਂ ਨੂੰ ਜਲਦੀ ਤੋਂ ਜਲਦੀ ਫੰਡ ਮਿਲ ਸਕਣ।