
ਹਰ ਵਿਦਿਆਰਥੀ ਦੇ ਅੰਦਰ ਲੁਕਿਆ ਹੁੰਦਾ ਹੈ ਇਕ ਨਿਡਰ ਲੇਖਕ : ਏ. ਐਸ. ਰਾਏ
- by Jasbeer Singh
- November 18, 2024

ਹਰ ਵਿਦਿਆਰਥੀ ਦੇ ਅੰਦਰ ਲੁਕਿਆ ਹੁੰਦਾ ਹੈ ਇਕ ਨਿਡਰ ਲੇਖਕ : ਏ. ਐਸ. ਰਾਏ -17 ਸਾਲ ਦੀ ਕਾਇਨਾ ਚੌਹਾਨ ਵਲੋਂ ਲਿਖੀ ਗਈ ਬੁੱਕ ‘ਬਲੂਮਿੰਗ ਆਫ ਹਾਰਟਸ’ ਹੋਈ ਰਿਲੀਜ਼ ਪਟਿਆਲਾ, 18 ਨਵੰਬਰ : ਪਟਿਆਲਾ ਦੀ ਰਹਿਣ ਵਾਲੀ 17 ਸਾਲ ਦੀ ਲੜਕੀ ਕਾਇਨਾ ਚੌਹਾਨ ਵਲੋਂ ਇਕ ਬਹੁਤ ਸ਼ਾਨਦਾਰ ਕਵਿਤਾਵਾਂ ਦੀ ਕਿਤਾਬ ‘ਬਲੂਮਿੰਗ ਆਫ ਹਾਰਟਸ’ ਲਿਖੀ ਗਈ ਹੈ । ਇਸ ਕਿਤਾਬ ਨੂੰ ਪੰਜਾਬ ਪੁਲਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਇਮਾਨਦਾਰ ਤੇ ਕਾਬਲ ਪੁਲਸ ਅਧਿਕਾਰੀ ਅਮਰਦੀਪ ਸਿੰਘ ਰਾਏ ਵਲੋਂ ਸਥਾਨਕ ਇਕਬਾਲ ਇਨ ਹੋਟਲ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਏ. ਐਸ. ਰਾਏ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸਾਬਕਾ ਆਈ. ਏ. ਐਸ. ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਗੈਸਟ ਆਫ ਆਨਰ ਦੇ ਤੌਰ ’ਤੇ ਸ਼ਿਰਕਤ ਕੀਤੀ। ਬਾਰ੍ਹਵੀਂ ਜਮਾਤ ਦੀ ਵਿਦਿਆਰਥਨ ਕਾਇਨਾ ਵਲੋਂ ਇਕ ਲੰਬੇ ਸਮੇਂ ਤੋਂ ਆਪਣੀ ਕਿਤਾਬ ’ਤੇ ਕੰਮ ਕੀਤਾ ਜਾ ਰਿਹਾ ਸੀ, ਜਿਸ ਨੂੰ ਕਿ ਉਸ ਨੇ ਆਪਣੀ ਇਕ ਬਹੁਤ ਛੋਟੀ ਉਮਰ ਵਿਚ ਲਿਖ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ । ਮੁੱਖ ਮਹਿਮਾਨ ਨੇ ਇਸ ਮੌਕੇ ਕਾਇਨਾ ਚੌਹਾਨ, ਉਸ ਦੇ ਪਿਤਾ ਸਨੀ ਚੌਹਾਨ ਅਤੇ ਮਾਤਾ ਤਮੰਨਾ ਚੌਹਾਨ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਡੇ ਪੰਜਾਬ ਅਤੇ ਪੂਰੇ ਭਾਰਤ ਨੂੰ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੀ ਬਹੁਤ ਲੋੜ ਹੈ । ਉਨ੍ਹਾਂ ਕਿਹਾ ਕਿ ਹਰ ਵਿਅਕਤੀ ਵਿਚ ਇਕ ਨਿਡਰ ਲੇਖਕ ਲੁਕਿਆ ਹੁੰਦਾ ਹੈ । ਜਦੋਂ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਪ੍ਰਤਿਭਾ ਦਾ ਇਜ਼ਹਾਰ ਕਰਦਾ ਹੈ । ਇਸ ਲਈ ਸਾਨੂੰ ਸਭ ਨੂੰ ਆਪਣੇ ਬੱਚਿਆਂ ਨੂੰ ਆਪਣੀ ਕਲਾ ਦਾ ਹੁਨਰ ਦਿਖਾਉਣ ਦਾ ਮੌਕਾ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਕ ਕਿਤਾਬ ਲਿਖਣ ਵਾਲਾ ਵਿਦਿਆਰਥੀ ਦਾ ਚਰਿੱਤਰ ਬਹੁਤ ਉਚਾ ਅਤੇ ਸੁੱਚਾ ਹੁੰਦਾ ਹੈ ਅਤੇ ਇਸ ਭਾਵਨਾ ਦੇ ਨਾਲ ਹੀ ਉਹ ਆਪਣੇ ਪਰਿਵਾਰ, ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਚਮਕਾ ਸਕਦੇ ਹਨ। ਰਾਏ ਨੇ ਇਸ ਮੌਕੇ ਮੌਜੂਦ ਸਾਰੇ ਮਾਂ ਬਾਪ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਕਾਇਨਾ ਚੌਹਾਨ ਤੋਂ ਪ੍ਰੇਰਨਾ ਲੈਂਦੇ ਹੋਏ ਉਨ੍ਹਾਂ ਨੂੰ ਮੋਟੀਵੇਟ ਕਰਨ ਕਿ ਉਨ੍ਹਾਂ ਦੇ ਬੱਚੇ ਵੀ ਕਾਇਨਾ ਵਾਂਗ ਇਕ ਨਵੀਂ ਮਿਸਾਲ ਪੇਸ਼ ਕਰਨ। ਵਿਸ਼ੇਸ ਮਹਿਮਾਨ ਦੇ ਤੌਰ ’ਤੇ ਪਹੁੰਚੇ ਸਾਬਕਾ ਆਈ. ਏ. ਐਸ. ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਉਹ ਛੋਟੀ ਬੱਚੀ ਕਾਇਨਾ ਦੀ ਲੇਖਣ ਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ । ਇਸ ਕਿਤਾਬ ਰਾਹੀਂ ਉਸ ਨੇ ਸਫਲ ਜ਼ਿੰਦਗੀ ਜਿਉਣ ਅਤੇ ਹਮੇਸ਼ਾ ਖੁਸ਼ ਰਹਿਣ ਦੀ ਸਿੱਖਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਕਾਇਨਾ ਦੀ ਲਿਖਣਸ਼ੈਲੀ ਸਪਸ਼ਟ ਕਰਦੀ ਹੈ ਕਿ ਉਹ ਆਈ. ਏ. ਐਸ., ਆਈ. ਪੀ. ਐਸ. ਜਾਂ ਕੁੱਝ ਵੀ ਬਣ ਸਕਦੀ ਹੈ । ਉਹ ਜਿਸ ਵੀ ਫੀਲਡ ਵਿਚ ਜਾਣਾ ਚਾਹੇਗੀ, ਉਥੇ ਸਫਲ ਰਹੇਗੀ । ਇਸ ਮੌਕੇ ਕ੍ਰਿਸ਼ਨ ਕੁਮਾਰ ਪੈਂਥੇ ਐਸ. ਪੀ. ਵਿਜੀਲੈਂਸ ਪੀ. ਐਸ. ਟੀ. ਸੀ. ਐਲ., ਹਰਦੀਪ ਸਿੰਘ ਬਡੂੰਗਰ ਡੀ. ਐਸ. ਪੀ. ਕਮਾਂਡੋ ਟ੍ਰੇਨਿੰਗ ਸੈਂਟਰ ਬਹਾਦਰਗੜ੍ਹ ਅਤੇ ਡਾ. ਕੇ. ਪੀ. ਐਸ. ਸੇਖੋਂ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੇਟੀ ਕਾਇਨਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ । ਮੰਚ ਦਾ ਬਾਖੂਬੀ ਸੰਚਾਲਨ ਰੋਟੇਰੀਅਨ ਮਾਨਿਕ ਰਾਜ ਸਿੰਗਲਾ ਵਲੋਂ ਬਾਖੂਬੀ ਕੀਤਾ ਗਿਆ । ਇਸ ਮੌਕੇ ਕਾਇਨਾ ਦੇ ਦਾਦਾ ਰਜਿੰਦਰ ਕੁਮਾਰ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਫਖਰ ਹੈ ਕਿ ਉਹ ਕਾਇਨਾ ਦੇ ਦਾਦਾ ਹਨ । ਇਸ ਮੌਕੇ ਕਾਇਨਾ ਦੇ ਪਿਤਾ ਸਨੀ ਚੌਹਾਨ ਅਤੇ ਮਾਤਾ ਤਮੰਨਾ ਚੌਹਾਨ ਨੇ ਵੀ ਆਪਣੇ ਭਾਵੁਕ ਵਿਚਾਰ ਪੇਸ਼ ਕੀਤੇ । ਕਾਇਨਾ ਦੇ ਨਾਨਾ ਅਤੇ ਨਾਨੀ ਰੋਟੇਰੀਅਨ ਨਰਿੰਦਰ ਭੋਲਾ ਅਤੇ ਊਸ਼ਾ ਭੋਲਾ ਖਾਸ ਤੌਰ ਤੇ ਮੌਜੂਦ ਰਹੇ । ਇਸ ਮੌਕੇ ਪਰਿਵਾਰ ਦੇ ਅਤਿ ਨਜ਼ਦੀਕੀ ਧੀਰਜ ਅਰੋੜਾ ਅਤੇ ਨੀਰਜ ਅਰੋੜਾ ਸ਼ਿਵ ਸ਼ੰਕਰ ਵਸਤਰਾਲਿਆ, ਸਾਹਿਲ ਖੰਨਾ ਖੰਨਾ ਹੈਂਡਲੂਮ, ਡਬਲਿਊ. ਜੇ. ਐਸ. ਦੇ ਡਾਇਰੈਕਟਰ ਗੁਰਦੇਵ ਸਿੰਘ ਚੌਹਾਨ, ਮਨਜਿੰਦਰ ਸਿੰਘ, ਸਾਬਕਾ ਈ. ਟੀ. ਓ. ਨਰੇਸ਼ ਪਾਠਕ, ਡਾ. ਸਨੀ ਬਜਾਜ, ਅਨੂ ਸੂਦ, ਕੁਲਵਿੰਦਰ ਸਿੰਘ, ਉਘੇ ਸਮਾਜ ਸੇਵਕ ਬਲਵਿੰਦਰ ਸਿੰਘ ਅਮਰ ਹਸਪਤਾਲ, ਸਾਬਕਾ ਐਸ. ਪੀ. ਕੇਸਰ ਸਿੰਘ, ਐਨ. ਜ਼ੈਡ. ਸੀ. ਸੀ. ਦੇ ਪ੍ਰਬੰਧਕੀ ਅਫਸਰ ਭੁਪਿੰਦਰ ਸਿੰਘ ਸੋਫਤ, ਰਵਿੰਦਰ ਸ਼ਰਮਾ ਅਸਿਸਟੈਂਟ ਡਾਇਰੈਕਟਰ ਨੋਰਥ ਜ਼ੋਨ ਕਲਚਰਲ ਸੈਂਟਰ (ਐਨ. ਜ਼ੈਡ. ਸੀ. ਸੀ.), ਏ. ਆਰ. ਸ਼ਰਮਾ ਡੀ. ਐਸ. ਪੀ. ਟ੍ਰੈਫਿਕ ਪਟਿਆਲਾ, ਸਤੀਸ਼ ਵਿਦਰੋਹੀ, ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ, ਫਸਟ ਕਮਾਂਡੋ ਬਟਾਲੀਅਨ ਤੋਂ ਵਿਜੇ ਕੁਮਾਰ ਸ਼ਰਮਾ, ਪੀ. ਡਬਲਿਊ. ਡੀ. ਹੈਡ ਆਫਿਸ ਤੋਂ ਰਿਸ਼ੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.