

ਸ਼੍ਰੀ ਹਿੰਦੂ ਤਖ਼ਤ ਦੀ ਮੀਟਿੰਗ ਆਯੋਜਿਤ ਪਟਿਆਲਾ : ਸ਼੍ਰੀ ਹਿੰਦੂ ਤਖ਼ਤ ਦੀ ਮੀਟਿੰਗ ਸ੍ਰੀ ਬਦਰੀ ਨਾਥ ਮੰਦਿਰ ਬਹਾਦਰਗੜ ਵਿਖੇ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਵਿੱਚ ਪੂਰੇ ਭਾਰਤ ਵਿੱਚੋਂ ਅਲੱਗ-ਅਲੱਗ ਸਟੇਟਾਂ ਦੇ ਪ੍ਰਧਾਨ ਨੇ ਹਾਜ਼ਰੀ ਲਗਵਾਈ ਜਿਸ ਵਿੱਚ 11 ਜਨਵਰੀ ਨੂੰ ਹਿੰਦੂ ਤਖ਼ਤ ਦੇ ਸਥਾਪਨਾ ਦਿਵਸ ਵਿਖੇ ਕੀਤੇ ਜਾ ਵਾਲੇ ਪ੍ਰੋਗਰਾਮ ਬਾਰੇ ਵਿਚਾਰ ਸਾਂਝੇ ਕੀਤੇ ਗਏ, ਜਿਸ ਵਿੱਚ ਵੱਖ-ਵੱਖ ਸਟੇਟਾਂ ਦੇ ਪ੍ਰਧਾਨ ਅਤੇ ਹੋਰ ਨੁਮਾਇੰਦਿਆਂ ਵੱਲੋਂ ਆਪਣੇ-ਆਪਣੇ ਵਿਚਾਰ ਰੱਖੇ ਗਏ ਪ੍ਰੋਗਰਾਮ ਸੰਬੰਧੀ ਵਿਉਂਤ ਬੱਧੀ ਰੂਪ-ਰੇਖਾ ਤਿਆਰ ਕੀਤੀ ਗਈ। ਸਾਰੇ ਨੁਮਾਇੰਦਿਆਂ ਵੱਲੋਂ ਪਿਛਲੇ ਸਾਲ ਤੋਂ ਇਸ ਵਾਰ ਵੱਧ ਚੜ੍ਹ ਕੇ ਪ੍ਰੋਗਰਾਮ ਕਰਨ ਦਾ ਭਰੋਸਾ ਦਿੱਤਾ ਗਿਆ ਤਖ਼ਤ ਮੁੱਖੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਨੁਮਾਇੰਦਿਆਂ ਦੀਆਂ ਪ੍ਰੋਗਰਾਮ ਸਬੰਧੀ ਡਿਊਟੀਆਂ ਲਗਾਈਆਂ ਗਈਆਂ । ਇਸ ਮੌਕੇ ਜੰਮੂ-ਕਸ਼ਮੀਰ ਤੋਂ ਪ੍ਰਮੁੱਖ ਹੰਸਰਾਜ, ਜਾਗਰਣ ਸੁਧਾਰ ਮੰਡਲ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਅਜੇ ਕੁਮਾਰ ਸ਼ਰਮਾ ਚੇਅਰਮੈਨ, ਸਾਬਕਾ ਡੀ ਐਸ ਪੀ ਐਡਵੋਕੇਟ ਰਜਿੰਦਰ ਪਾਲ ਆਨੰਦ ਰਾਸਟਰੀ ਸੀਨੀਅਰ ਮੀਤ ਪ੍ਰਧਾਨ ,ਈਸ਼ਵਰ ਚੰਦ ਸ਼ਰਮਾ ਜਨਰਲ ਸਕੱਤਰ, ਚਰੰਜੀਲਾਲ ਪ੍ਰਧਾਨ, ਪਵਨ ਭਨੋਟ ਪੰਜਾਬ ਯੂਥ ਪ੍ਰਧਾਨ,ਪਵਨ ਅਹੂਜਾ ਵਾਈਸ ਚੇਅਰਮੈਨ, ਵਨੀਤ ਸਹਿਗਲ, ਬਿਕਰਮ ਭੱਲਾ, ਵਿਕਾਸ ਸ਼ਰਮਾ , ਰਵਿੰਦਰ ਸਿੰਗਲਾ,ਭੁਪਿੰਦਰ ਦਾਦਾ, ਸੁਤੰਤਰ ਕੁਮਾਰ ਪਾਸੀ ਟਰਸਟੀ ਕਾਲੀ ਮਾਤਾ ਮੰਦਿਰ, ਬੰਟੀ ਬਡੂੰਗਰ ਚੇਅਰਮੈਨ, ਨਤੀਨ ਪੰਜੌਲਾ ਜ਼ਿਲਾ ਪ੍ਰਧਾਨ,ਅਸਵਨੀ ਭਾਰਗਵ ਹਰਿਆਣਾ ਪ੍ਰਮੁੱਖ, ਸੰਜਨਾ ਸ਼ਰਮਾ ਮਹਿਲਾ ਵਿੰਗ ਖੰਨਾ ਤੋਂ ਇਲਾਵਾ ਸੈਂਕੜੇ ਅਹੁਦੇਦਾਰਾਂ ਵੱਲੋਂ ਮੀਟਿੰਗ ਵਿੱਚ ਹਾਜ਼ਰੀ ਲਗਵਾਈ ਗਈ ।