ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਸਨੌਰ ਨੇ ਲਗਾਏ ਬੂਟੇ ਪਟਿਆਲਾ, 19 ਜੂਨ : ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਸਨੌਰ ਵੱਲੋਂ ਅੱਜ ਹਲਕੇ ਸਨੌਰ ਨੂੰ ਹਰਾ ਭਰਿਆ ਬਣਾਉਣ ਲਈ ਅਤੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਸੈਨਿਕ ਪਾਰਕ ਸਨੌਰ ਵਿਖੇ 21 ਬੂਟੇ ਚਾਈਨਾ ਪਾਮ ਅਤੇ ਬੋਤਲ ਪਾਮ ਦੇ ਲਗਾਏ ਗਏ । ਆਗੂਆਂ ਨੇ ਕਿਹਾ ਕਿ ਇਨਾ ਬੂਟਿਆਂ ਦੀ ਦੇਖਭਾਲ ਵੀ ਕੀਤੀ ਜਾਵੇਗੀ। ਇਸ ਮੌਕੇ ਸਮਾਗਮ ਵਿਚ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਸਨੌਰ ਦੇ ਪ੍ਰਧਾਨ ਸੂਬੇਦਾਰ ਮੇਜਰ ਭਗਵਾਨ ਸਿੰਘ, ਸਕੱਤਰ ਹੌਲਦਾਰ ਬਲਜਿੰਦਰ ਸਿੰਘ, ਕੈਸ਼ੀਅਰ ਸੂਬੇਦਾਰ ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਸੂਬੇਦਾਰ ਰਤਨ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਹੌਲਦਾਰ ਰਾਮਕਿਸ਼ਨ, ਪਰਮਜੀਤ ਸਿੰਘ ਪੰਮੀ, ਹੌਲਦਾਰ ਇੰਦਰਜੀਤ ਸਿੰਘ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਸਨੌਰ ਇਨਾਂ ਸਾਰੇ ਸਾਬਕਾ ਸੈਨਿਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ । ਇਹਨਾਂ ਨੇ ਇਹ ਸੁਭਾਗੇ ਮੌਕੇ ਤੇ ਆਪਣਾ ਯੋਗਦਾਨ ਪਾਇਆ ।
