post

Jasbeer Singh

(Chief Editor)

Punjab

ਸਾਇੰਸ ਸਿਟੀ ਵਿਖੇ ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ‘ਤੇ ਕੁਦਰਤੀ ਨਜ਼ਾਰਿਆਂ ਦੀ ਪ੍ਰਦਰਸ਼ਨੀ

post-img

ਸਾਇੰਸ ਸਿਟੀ ਵਿਖੇ ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ ‘ਤੇ ਕੁਦਰਤੀ ਨਜ਼ਾਰਿਆਂ ਦੀ ਪ੍ਰਦਰਸ਼ਨੀ ਕੁਦਰਤ ਦੀ ਸੁਰੱਖਿਆ ਲਈ ਫ਼ੋਟੋਗ੍ਰਾਫ਼ੀ ਸ਼ਕਤੀਸ਼ਾਲੀ ਸਾਧਨ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਕੁਦਰਤੀ ਫ਼ੋਟੋਗ੍ਰਾਫ਼ੀ ਦਿਵਸ” ‘ਤੇ ਇਕ ਪ੍ਰੇਰਨਾਦਾਇਕ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਦਾ ਉਦੇਸ਼ ਜਿੱਥੇ ਕੁਦਰਤ ਦੀ ਮਹਹੱਤਾ ਪ੍ਰਤੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਸੀ, ਉੱਥੇ ਹੀ ਸਾਡੀ ਮਨਾਸਿਕ ਤੇ ਸਰੀਰਕ ਤੰਦਰੁਸਤੀ ਉਪਰ ਕੁਦਰਤ ਦੇ ਸਾਕਰਾਤਿਮਕ ਪ੍ਰਭਾਵਾਂ ਨੂੰ ਉਜਾਗਰ ਕਰਨਾ ਸੀ। ਇਸ ਪ੍ਰਦਰਸ਼ਨੀ ਵਿਚ ਕੁਦਰਤੀ ਦੀ ਅਣਮੁੱਲੀ ਦੇਣ ਪੰਛੀਆਂ ਤੇ ਹੋਰ ਕੁਦਰਤੀ ਨਜ਼ਾਰਿਆਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਿਤ ਸਾਰੀਆਂ ਫ਼ੋਟੋਆਂ ਜੰਮੂ ਯੂਨੀਵਰਸਿਟੀ ਦੇ ਮਸ਼ਹੂਰ ਈਕੋ ਫ਼ੋਟੋਗ੍ਰਾਫ਼ਰ ਡਾ. ਪਰਮਲ ਕੁਮਾਰ ਵੱਲੋਂ ਖਿੱਚੀਆਂ ਗਈਆਂ ਸਨ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਫ਼ੋਟੋਗ੍ਰਾਫ਼ੀ ਦਿਵਸ ਦੀ ਮਹਹੱਤਾ ‘ਤੇ ਜ਼ੋਰ ਦਿੰਦਿਆ ਕਿਹਾ ਕਿ ਇਹ ਦਿਵਸ ਹਰ ਸਾਲ 15 ਜੂਨ ਨੂੰ ਕੁਦਰਤੀ ਨਜ਼ਾਰਿਆਂ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨਾਂ ਕੁਦਰਤ ਵੱਲੋਂ ਬਖਸ਼ੀਆਂ ਅਨਮੋਲ ਦਾਤਾ ਤੇ ਨਜ਼ਾਰਿਆਂ ਨੂੰ ਮਾਨਣ ਦਾ ਹੈ। ਉਨ੍ਹਾਂ ਕਿਹਾ ਕਿ ਫ਼ੋਟੋਗ੍ਰਾਫ਼ੀ ਇਕ ਅਜਿਹੀ ਸ਼ਾਨਦਾਰ ਕਲਾ ਹੈ ਜ਼ੋ ਸਾਨੂੰ ਕੁਦਰਤੀ ਦੁਨੀਆਂ ਦੀ ਨਾਜੁਕਤਾ ਤੇ ਕੋਮਲਤਾ ਨੂੰ ਦਰਸਾਉਣ ਅਤੇ ਸਾਂਝਾ ਕਰਨ ਦੇ ਯੋਗ ਬਣਦਉਂਦੀ ਹੈ। ਉਨ੍ਹਾਂ ਦੱਸਿਆ ਕਿ ਫ਼ੋਟੋਗ੍ਰਾਫ਼ੀ ਦਾ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੁਦਰਤ ਦੀ ਸਾਂਭ-ਸੰਭਾਲ ਅਤੇ ਮਨੁੱਖੀ ਕਾਰਵਾਈਆਂ ਦੇ ਵਾਤਾਵਰਣ ਉਪਰ ਪੈ ਰਹੇ ਪ੍ਰਭਾਵਾਂ ਦੇ ਅਧਿਐਨ ਅਤੇ ਪੜਚੋਲ ਲਈ ਕੁਦਰਤੀ ਫ਼ੋਟੋਗ੍ਰਾਫ਼ੀ ਦੀ ਬਹੁਤ ਅਹਿਮ ਭੂਮਿਕਾ ਹੈ ।ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਹੁਣ ਮੁਨੱਖ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕੁਦਰਤੀ ਖੇਤਰਾਂ ‘ਤੇ ਕਬਜ਼ੇ ਕਰਕੇ ਤਬਾਹ ਕਰੀ ਜਾ ਰਿਹਾ ਹੈ ਅਤੇ ਇਹ ਅਜਿਹਾ ਸਮਾਂ ਹੈ ਜਦੋਂ ਮਨੁੱਖ ਦੀਆਂ ਕਾਰਵਾਈਆਂ ਕੁਦਰਤ *ਤੇ ਲਾਗਾਤਾਰ ਮਾੜੇ ਪ੍ਰਭਾਵ ਪਾ ਰਹੀਆਂ ਹਨ, ਫ਼ੋਟੋਗ੍ਰਾਫ਼ੀ ਇਸ ਵਰਤਾਰੇ ਦਾ ਰਿਕਾਰਡ ਰੱਖਣ ਵਿਚ ਮਦਦਗਾਰ ਹੈ ਕਿ ਅਸੀਂ ਕਿੱਥੇ ਖੜੇ ਹਾਂ ਅਤੇ ਕਿੰਨਾਂ ਕੁਝ ਗੁਆ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਫ਼ੋਟੋਗ੍ਰਾਫ਼ੀ ਦੇ ਜ਼ਰੀਏ ਅਸੀਂ ਮੁੜ ਤੋਂ ਕੁਦਰਤ ਨਾਲ ਜੁੜ ਕੇ ਵਾਤਾਵਰਣ ਦੀ ਬਹਾਲੀ ਅਤੇ ਜੈਵ-ਵਿਭਿੰਨਤਾਂ ਦੀ ਰੱਖਿਆ ਲਈ ਯਤਨ ਕਰ ਸਕਦੇ ਹਾਂ। ਇਸ ਪ੍ਰਦਰਸ਼ਨੀ ਰਾਹਂ ਸਾਇੰਸ ਸਿਟੀ ਵੱਲੋਂ ਸੈਲਾਨੀਆਂ ਨੂੰ ਆਪਣੇ ਆਲੇ-ਦੁਆਲੇ ਦੇ ਕੁਦਰਤ਼ੀ ਨਜ਼ਾਰਿਆਂ ਨੂੰ ਸੁਰੱਖਿਅਤ ਰੱਖਣ ਪ੍ਰੇਰਿਤ ਕੀਤਾ।

Related Post