post

Jasbeer Singh

(Chief Editor)

National

ਰਾਜਸਥਾਨ `ਚ ਸੀਮਿੰਟ ਫੈਕਟਰੀ `ਚ ਧਮਾਕਾ, ਦੋ ਲੋਕ ਝੁਲਸੇ

post-img

ਰਾਜਸਥਾਨ `ਚ ਸੀਮਿੰਟ ਫੈਕਟਰੀ `ਚ ਧਮਾਕਾ, ਦੋ ਲੋਕ ਝੁਲਸੇ ਰਾਜਸਥਾਨ : ਰਾਜਸਥਾਨ ਦੇ ਬਾਂਸਵਾੜਾ `ਚ ਸੀਮਿੰਟ ਫੈਕਟਰੀ `ਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ । ਕੋਲਾ ਮਿੱਲ `ਚ ਲੀਕੇਜ ਤੋਂ ਬਾਅਦ ਲੱਗੀ ਅੱਗ `ਚ ਦੋ ਮਜ਼ਦੂਰ ਝੁਲਸ ਗਏ । ਇਹ ਹਾਦਸਾ ਜਿ਼ਲੇ ਦੇ ਝੱਲੋਂ ਕਾ ਗੜ੍ਹਾ ਪਿੰਡ `ਚ ਸਥਿਤ ਇੰਡੀਆ ਸੀਮੈਂਟ ਲਿਮਟਿਡ ਫੈਕਟਰੀ `ਚ ਵਾਪਰਿਆ । ਹਾਦਸੇ ਵਿਚ ਈਸ਼ਵਰ ਲਾਲ ਅਤੇ ਦਿਲੀਪ ਝੁਲਸ ਗਏ । ਉਨ੍ਹਾਂ ਨੂੰ ਇਲਾਜ ਲਈ ਬਾਂਸਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ । ਪ੍ਰਬੰਧਕਾਂ ਅਨੁਸਾਰ ਦੋਵੇਂ ਖ਼ਤਰੇ ਤੋਂ ਬਾਹਰ ਹਨ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ `ਤੇ ਪਹੁੰਚ ਗਈ । ਸੀ. ਆਈ. ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਕੋਲਾ ਮਿੱਲ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ। ਸਥਾਨਕ ਲੋਕਾਂ ਮੁਤਾਬਕ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ।

Related Post