
ਪੀ. ਐਸ. ਟੀ. ਸੀ. ਐਲ. ਵਿਖੇ ਅੱਖਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ
- by Jasbeer Singh
- March 5, 2025

ਪੀ. ਐਸ. ਟੀ. ਸੀ. ਐਲ. ਵਿਖੇ ਅੱਖਾਂ ਦੀ ਜਾਂਚ ਅਤੇ ਜਾਗਰੂਕਤਾ ਕੈਂਪ ਪਟਿਆਲਾ : ਗਰਗ ਅੱਖਾਂ ਦਾ ਹਸਪਤਾਲ ਪਟਿਆਲਾ ਵੱਲੋਂ ਪੀ. ਐਸ. ਟੀ. ਸੀ. ਐਲ. ਦੇ ਸਹਿਯੋਗ ਨਾਲ ਮਿਤੀ 05.03.2025 ਨੂੰ ਸ਼ਕਤੀ ਸਦਨ ਬਿਲਡਿੰਗ, ਪੀ. ਐਸ. ਟੀ. ਸੀ. ਐਲ. ਮੁੱਖ ਦਫਤਰ, ਪਟਿਆਲਾ ਵਿਖੇ ਮੁਫਤ ‘ਅੱਖਾਂ ਦਾ ਅਵੇਅਰਨਸ ਅਤੇ ਚੈਕਅੱਪ’ ਕੈਂਪ ਸਫਲਤਾਪੂਰਵਕ ਲਗਾਇਆ ਗਿਆ । ਇਸ ਕੈਂਪ ਵਿੱਚ ਪੀ. ਐਸ. ਟੀ. ਸੀ. ਐਲ. ਦੇ ਮੁਲਾਜਮਾਂ ਨੂੰ ਅੱਖਾਂ ਦੀ ਮੁਫ਼ਤ ਜਾਂਚ ਅਤੇ ਲੋੜੀਂਦੀ ਦਵਾਈ ਦੇ ਨਾਲ ਡਾਕਟਰੀ ਸਲਾਹ ਵੀ ਦਿੱਤੀ ਗਈ । ਇਸ ਕੈਂਪ ਦਾ ਉਦੇਸ਼ ਅੱਖਾਂ ਦੀ ਤੰਦਰੁਸਤੀ ਅਤੇ ਅੱਖਾਂ ਦੀਆਂ ਸਮੱਸਿਆਵਾਂ ਦਾ ਛੇਤੀ ਪਤਾ ਲਗਾਉਣ ਬਾਰੇ ਜਾਗਰੂਕਤਾ ਪੈਂਦਾ ਕਰਨਾ ਸੀ । ਡਾ. ਅਮਨਦੀਪ ਗਰਗ, ਐੱਮ. ਬੀ. ਬੀ. ਐੱਸ., ਡੀ. ਐਨ. ਬੀ., ਫੇਕੋ ਅਤੇ ਲੇਸਿਕ ਸਰਜਨ ਜੀ ਦੀ ਯੋਗ ਅਗਵਾਈ ਹੇਠ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਇੱਕ ਸਮਰਪਿਤ ਟੀਮ ਨੇ ਲਾਭਪਾਤਰੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਅੱਖਾਂ ਦੀ ਦੇਖਭਾਲ ਬਾਰੇ ਵਿਅਕਤੀਗਤ ਸਲਾਹ ਦਿੱਤੀ । ਪੀ. ਐਸ. ਟੀ. ਸੀ. ਐਲ. ਮੁੱਖ ਦਫਤਰ ਵਿਖੇ ਤੈਨਾਤ ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਕੈਂਪ ਵਿੱਚ ਭਾਗ ਲਿਆ ਅਤੇ ਲਾਭ ਉਠਾਇਆ ।