
ਸੰਭੂ ਥਾਣੇ ਦੇ ਘਿਰਾਓ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਕੀਤਾ ਨਜਰਬੰਦ
- by Jasbeer Singh
- May 6, 2025

ਸੰਭੂ ਥਾਣੇ ਦੇ ਘਿਰਾਓ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਕੀਤਾ ਨਜਰਬੰਦ - ਸਵੇਰੇ 2 ਵਜਕੇ 40 ਮਿੰਟ 'ਤੇ ਕੀਤੀ ਵੱਡੀ ਕਾਰਵਾਈ - ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸਰਕਾਰ ਦੀ ਔਰੰਗਜੇਬ ਵਾਂਗ ਜਾਲਮਾਨਾਂ ਕਾਰਵਾਈ : ਆਗੂ ਪਟਿਆਲਾ, : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵਲੋ ਅੱਜ 6 ਮਈ ਨੂੰ ਸੰਭੂ ਥਾਣੇ ਦੇ ਘਿਰਾਓ ਦੇ ਚਲਦਿਆਂ ਵੱਖ ਵੱਖ ਥਾਵਾਂ 'ਤੇ ਪੰਜਾਬ ਪੁਲਸ ਨੇ ਵੱਡੇ ਪੱਧਰ 'ਤੇ ਕਿਸਾਨ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਹਨ ਤੇ ਬਹੁਤ ਸਾਰਿਆਂ ਨੂੰ ਘਰਾਂ ਅੰਦਰ ਨਜਰਬੰਦ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਹੌਲ ਨੂੰ ਸ਼ਾਂਤ ਰੱਖਣ ਲਈ ਸਭ ਕੁੱਝਕੀਤਾ ਜਾ ਰਿਹਾ ਹੈ। ਉਧਰੋ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 19 ਤੇ 20 ਮਾਰਚ ਪੰਜਾਬ ਸਰਕਾਰ ਨੇ ਮੋਰਚਿਆਂ ਨੂੰ ਖਦੇੜਦੇ ਸਮੇਂ ਕਿਸਾਨਾਂ ਅਤੇ ਆਗੂਆਂ ਉੱਤੇ ਤਸ਼ੱਦਦ ਕੀਤਾ ਅਤੇ ਮੋਰਚਿਆਂ ਨੂੰ ਲੁੱਟਿਆ, ਜਿਸ ਵਿੱਚ ਜਿਸ ਵਿੱਚ ਕਿਸਾਨਾਂ ਦਾ ਟਰਾਲੀਆਂ, ਸਟੇਜਾਂ, ਸਾਊਂਡ, ਏ. ਸੀ., ਕੂਲਰ, ਗੈਸ ਸਿਲੰਡਰ, ਫਰਨੀਚਰ, ਟੈਂਟ, ਸ਼ੈਡ, ਸੋਲਰ ਸਿਸਟਮ, ਰਾਸ਼ਨ, ਜਨਰੇਟਰ, ਪਾਣੀ ਵਾਲੇ ਟੈਂਕਰਾਂ ਅਤੇ ਨਿਤ ਲੋੜੀਦੇ ਕਰੋੜਾਂ ਰੁਪਏ ਤੇ ਸਮਾਨ ਦਾ ਨੁਕਸਾਨ ਹੋਇਆ ਹੈ । ਇਸ ਜਬਰ ਖਿਲਾਫ ਕਿਸਾਨ ਸੰਭੂ ਥਾਣੇ ਦਾ ਘਿਰਾਓ ਕਰਨਾਂ ਚਾਹੁੰਦੇ ਹਨ । ਕਿਸਾਨ ਨੇਤਾਵਾਂ ਨੇ ਆਖਿਆ ਕਿ ਔਰੰਗਜ਼ੇਬ ਦੇ ਨਕਸ਼ੇ ਕਦਮਾਂ ਉੱਤੇ ਚਲਦਿਆਂ ਹੋਇਆਂ ਬੁਖਲਾਹਟ ਵਿੱਚ ਆਈ ਹੋਈ ਸਰਕਾਰ ਨੇ ਅੱਜ ਸਵੇਰੇ 2 ਵਜਕੇ 40 ਮਿੰਟ ਤੋਂ ਹੀ ਸੂਬੇ ਵਿੱਚ ਵੱਡੀ ਪੱਧਰ ਤੇ ਕਾਰਵਾਈ ਕਰਦਿਆਂ ਦੋਨਾਂ ਫੋਰਮਾਂ ਵਿੱਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਜਿਲਾ ਪ੍ਰਧਾਨ ਬਲਾਕਾ ਦੇ ਪ੍ਰਧਾਨ ਇਥੋਂ ਤੱਕ ਕਿ ਇਕਾਈ ਪ੍ਰਧਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਨਾਂ ਵਿੱਚ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਹਰਸਲਿੰਦਰ ਸਿੰਘ ਕਿਸ਼ਨਗੜ, ਅੰਗਰੇਜ਼ ਸਿੰਘ ਬੂਟੇਵਾਲ, ਨੂੰ ਤਾਂ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ ਅਤੇ ਸੁਖਜੀਤ ਸਿੰਘ ਹਰਦੋ ਝੰਡੇ,ਮਨਜੀਤ ਸਿੰਘ ਰਾਏ, ਕਾਕਾ ਸਿੰਘ ਕੋਟੜਾ, ਸ਼ੇਰਾ ਅਠਵਾਲ, ਹਰਵਿੰਦਰ ਸਿੰਘ ਮਸਾਣੀਆਂ, ਬਲਵੰਤ ਸਿੰਘ ਬਹਿਰਾਮਕੇ, ਮਲਕੀਤ ਸਿੰਘ ਗੁਲਾਮੀ ਵਾਲਾ, ਗੁਰਿੰਦਰ ਸਿੰਘ ਭੰਗੂ, ਕੁਲਵਿੰਦਰ ਸਿੰਘ ਪੰਜੋਲਾ, ਹਰਦੇਵ ਸਿੰਘ ਚਿੱਟੀ, ਗੁਰਪ੍ਰੀਤ ਸਿੰਘ ਛੀਨਾ, ਮਨਜੀਤ ਸਿੰਘ ਰਾਇ, ਦਿਲਬਾਗ ਸਿੰਘ ਗਿੱਲ ਆਦਿ ਸੈਂਕੜੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਗਿਆ ਹੈ ਤਾਂ ਕਿ ਸ਼ੰਭੂ ਥਾਣੇ ਦੇ ਘਿਰਾਓ ਦੇ ਪ੍ਰੋਗਰਾਮ ਨੂੰ ਨਾਕਾਮ ਬਣਾਇਆ ਜਾ ਸਕੇ । ਉਨਾ ਪੁਲਸ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਹੋਇਆਂ ਆਗੂਆਂ ਨੇ ਕਿਹਾ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਆਪਣੀ ਗੱਲ ਕਰਨ ਲਈ ਨਾ ਤਾਂ ਦਿੱਲੀ ਜਾਣ ਦਿੱਤਾ ਜਾਂਦਾ ਹੈ ਨਾ ਹੀ ਚੰਡੀਗੜ, ਜੇਕਰ ਕਿਸਾਨ ਸੜਕਾਂ ਉੱਪਰ ਹੀ ਬੈਠ ਗਏ ਤਾਂ ਅੰਨਾ ਤਸ਼ਦਦ ਕਰਕੇ ਮੋਰਚਿਆਂ ਨੂੰ ਕੁੱਟਿਆ ਅਤੇ ਲੁੱਟਿਆ ਗਿਆ । ਆਗੂਆਂ ਨੇ ਅੱਗੇ ਕਿਹਾ ਪੂਰੇ ਪੰਜਾਬ ਦੇ ਕਿਸਾਨ ਪਿੰਡਾਂ ਵਿੱਚੋਂ ਨਿਕਲ ਕੇ ਸ਼ੰਭੂ ਥਾਣੇ ਵੱਲ ਨੂੰ ਰਵਾਨਾ ਹੋਣਗੇ ਅਤੇ ਜੇਕਰ ਰਸਤੇ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰੋਕਿਆ ਜਾਂਦਾ ਹੈ ਤਾਂ ਉੱਥੇ ਉੱਥੇ ਹੀ ਪ੍ਰਦਰਸ਼ਨ ਕੀਤਾ ਜਾਵੇਗਾ । ਉਹਨਾਂ ਕਿਹਾ ਅਸੀਂ ਸਾਫ ਕਰਦੇ ਹਾਂ ਕਿ ਸਾਡਾ ਟੀਚਾ ਸ਼ੰਭੂ ਥਾਣੇ ਦਾ ਘਿਰਾਓ ਕਰਕੇ ਅਪਣੀ ਮੰਗ ਚੁੱਕਣੀ ਹੈ, ਅਗਰ ਸਰਕਾਰ ਰਾਸਤੇ ਬੰਦ ਕਰਦੀ ਹੈ ਤਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਜਿੰਮੇਵਾਰੀ ਭਗਵੰਤ ਮਾਨ ਦੀ ਹੋਵੇਗੀ. ਇਸ ਮੌਕੇ ਬਲਦੇਵ ਸਿੰਘ ਜ਼ੀਰਾ, ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ, ਦਿਲਬਾਗ ਸਿੰਘ ਹਰੀਗੜ, ਸੁਖਵਿੰਦਰ ਸਿੰਘ ਸਭਰਾ ਹਾਜ਼ਿਰ ਰਹੇ ।