
ਨਗਰ ਨਿਗਮ ਪਟਿਆਲਾ ਕੋਲ ਨਹੀਂ ਹੈ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ
- by Jasbeer Singh
- May 6, 2025

ਨਗਰ ਨਿਗਮ ਪਟਿਆਲਾ ਕੋਲ ਨਹੀਂ ਹੈ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਪਟਿਆਲਾ, 6 ਮਈ : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਨਗਰ ਨਿਗਮ ਪਟਿਆਲਾ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਨਾ ਤਾਂ ਮੌਜੂਦਾ ਤੇ ਨਾ ਹੀ ਪਹਿਲਾਂ ਦੇ ਸਮੇਂ ਵਿਚ ਬਣੀਆਂ ਵੱਖ ਵੱਖ ਪਾਰਟੀਆਂ ਦੇ ਸਮੇਂ ਵੱਖ ਵੱਖ ਕਾਰਜਾਂ ਨੂੰ ਕਰਨ ਨੂੰ ਲੈ ਕੇ ਕਾਰਗੁਜ਼ਾਰੀ ਕੋਈ ਵਧੀਆ ਰਹੀ, ਜਿਸਦੀ ਤਾਜ਼ਾ ਉਦਾਹਰਣ ਕੁੱਝ ਦਿਨ ਤੋਂ ਰੁਕ ਰੁਕ ਕੇ ਪੈ ਰਹੀ ਹਨੇਰੀ, ਝੱਖੜ ਤੇ ਬਾਰਸ਼ ਕਾਰਨ ਸੜਕਾਂ ਤੇ ਖੜ੍ਹ ਜਾਂਦੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਮਿਲਦੀ ਹੈ। ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਗਰ ਨਿਗਮ ਪਟਿਆਲਾ ਕੋਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਢੁੱਕਵਾਂ ਪ੍ਰਬੰਧ ਹੈ ਹੀ ਨਹੀਂ। ਪਟਿਆਲਾ ਦੇ ਪੋਸ਼ ਤੋਂ ਪੋਸ਼ ਖੇਤਰਾਂ ਦੇ ਘਰਾਂ ਦੁਕਾਨਾਂ ਵਿਚ ਵੜ ਜਾਂਦਾ ਹੈ ਬਰਸਾਤੀ ਪਾਣੀ ਸ਼ਾਹੀ ਸ਼ਹਿਰ ਪਟਿਆਲਾ ਦੇ ਹਰੇਕ ਖੇਤਰ ਚਾਹੇ ਉਹ ਪੋਸ਼ ਖੇਤਰ ਹੋਵੇ ਪਰ ਉਥੇ ਵੀ ਪਾਣੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸੜਕਾਂ ਦੇ ਆਲੇ ਦੁਆਲੇ ਖੜ੍ਹਾ ਰਹਿੰਦਾ ਹੈ। ਕਈ ਖੇਤਰਾਂ ਵਿਚ ਤਾਂ ਅਜਿਹਾ ਹਾਲ ਹੈ ਕਿ ਜਿ਼ਆਦਾ ਬਰਸਾਤ ਪੈਣ ਤੇ ਤਾਂ ਬਰਸਾਤੀ ਪਾਣੀ ਘਰਾਂ ਵਿਚ ਤੱਕ ਵੜ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਸੀਵਰੇਜ ਹੋਲ ਦੇ ਸੜਕਾਂ ਦੇ ਵਿਚਾਲੇ ਬਣੇ ਹੋਣ ਅਤੇ ਪਾਣੀ ਦੇ ਸੜਕਾਂ ਦੇ ਆਲੇ ਦੁਆਲੇ ਨਿਕਾਸੀ ਦਾ ਪ੍ਰਬੰਧ ਨਾ ਹੋਣਾ ਹੈ ਕਿਉਂਕਿ ਜਦੋਂ ਸੀਵਰੇਜ ਸੜਕ ਦੇ ਵਿਚਾਲੇ ਪੈ ਜਾਂਦਾ ਹੈ ਤਾਂ ਸੜਕ ਵਿਚਾਲੇ ਤੋਂ ਉਪਰ ਉਠ ਜਾਂਦੀ ਹੈ ਤੇ ਸੜਕ ਦੀਆਂ ਦੋਵੇਂ ਸਾਈਡਾਂ ਨੀਵਾਂ ਹੋ ਜਾਂਦੀਆਂ ਹਨ ਤੇ ਪਾਣੀ ਜਿਸਦਾ ਕਿ ਅਕਸਰ ਹੀ ਸੁਭਾਅ ਜੇਕਰ ਦੇਖਿਆ ਜਾਵੇ ਤਾਂ ਉਹ ਰੂੜਾਨ ਵੱਲ ਨੂੰ ਹੀ ਜਾਣਾ ਹੁੰਦਾ ਹੈ ਅਤੇ ਉਹ ਫਿਰ ਕਾਫੀ ਸਮੇਂ ਤੱਕ ਘਰਾਂ ਦੇ ਬਾਹਰ ਖੜ੍ਹਾ ਹੀ ਰਹਿੰਦਾ ਹੈ ਤੇ ਸਮੇਂ ਅਨੁਸਾਰ ਧੁੱਪ ਅਤੇ ਜ਼ਮੀਨ ਰਾਹੀਂ ਸੌਖਣ ਦੇ ਚਲਦਿਆਂ ਸੁੱਕਦਾ ਹੈ, ਜਿਸ ਤੋਂ ਬਾਅਦ ਜਾ ਕੇ ਕਿਧਰੇ ਲੋਕਾਂ ਨੂੰਸਾਂਹ ਆਉਂਦਾ ਹੈ। ਪਾਣੀ ਦੇ ਇਸ ਤਰ੍ਹਾਂ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਹੋਣ ਨਾਲ ਲੋਕ ਆਪਣੇ ਕੰਮਾਂ ਕਾਰਾਂ ਤੇ ਜਾਣ ਵੇਲੇ ਜਾਂ ਇਹ ਕਹਿ ਲਓ ਕਿ ਆਪਣੀ ਮੰਜਿ਼ਲ ਤੱਕ ਪਹੁੰਚਣ ਲਈ ਪੈਦਲ ਤੇ ਆਪਣੇ ਵਾਹਨਾਂ ਰਾਹੀਂ ਬਰਸਾਤੀ ਪਾਣੀ ਜੋ ਕਿ ਗੰਦਗੀ ਨਾਲ ਭਰ ਜਾਂਦਾ ਹੈਵਿਚੋਂ ਲੰਘਦੇ ਰਹਿੰਦੇ ਹਨ ਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਕੋਸਦੇ ਰਹਿੰਦੇ ਹਨ ਪਰ ਨਗਰ ਨਿਗਮ ਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ ਉਹ ਮਸਤ ਹਾਥੀ ਦੀ ਚਾਲ ਚੱਲਣ ਦੀ ਦਹਾਕਿਆਂ ਤੋਂ ਮਾਹਿਰ ਹੈ । ਕਿਹੜੇ ਕਿਹੜੇ ਖੇਤਰ ਵਿਚ ਖੜ੍ਹਾ ਰਹਿੰਦਾ ਹੈ ਪਾਣੀ ਸਟੇਟ ਕਾਲਜ ਰੋਡ, ਚਾਂਦਨੀ ਚੌਂਕ, ਫੁਲਕੀਆ ਇਨਕਲੇਵ ਬੈਕ ਸਾਈਡ ਰੋਡ, 21 ਨੰਬਰ ਫਾਟਕ ਰੇਲਵੇ ਲਾਈਨ ਰੋਡ, ਮਹਿੰਦਰਾ ਕਾਲਜ ਰੋਡ, ਰਾਘੋਮਾਜਰਾ, ਕੜਾਹ ਵਾਲਾ ਚੌਂਕ, ਆਦਿ ਖੇਤਰ ਸ਼ਾਮਲ ਹਨ । ਬਰਸਾਤੀ ਪਾਣੀ ਦੇ ਸੜਕ ਦੇ ਕਈ ਕਈ ਦਿਨਾਂ ਤੱਕ ਖੜ੍ਹੇ ਰਹਿਣ ਕਾਰਨ ਟੁੱਟ ਜਾਂਦੀਆਂ ਹਨ ਸੜਕਾਂ ਪਟਿਆਲਾ ਸ਼ਹਿਰ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੇ ਦਿਹਾਤੀ ਦੋਹਾਂ ਵਿਚ ਪੈਣ ਵਾਲੇ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਬਰਸਾਤੀ ਪਾਣੀ ਦੇ ਖੜ੍ਹਨ ਨਾਲ ਸੜਕਾਂ ਟੁੱਟ ਜਾਂਦੀਆਂ ਹਨ ਤੇ ਸੜਕਾਂ ਵਿਚਾਲੇ ਛੋਟੇ ਵੱਡੇ ਅਜਿਹੇ ਟੋਏ ਪੈਜਾਂਦੇ ਹਨ ਕਿ ਲੋਕ ਉਨ੍ਹਾਂ ਖੱਡਿਆਂ ਵਾਲੀਆਂ ਸੜਕਾਂ ਵਿਚੋਂ ਦੀ ਆਪਣੀ ਬਦਕਿਸਮਤੀ ਸਮਝਦਿਆਂ ਨਿਕਲਦੇ ਰਹਿੰਦੇ ਹਨ ਪਰ ਵੱਖ ਵੱਖ ਵਿਭਾਗ ਇੰਨੇ ਜਿ਼ਆਦਾ ਢੀਠ ਹੁੰਦੇ ਹਨ ਕਿ ਕੁੱਝ ਵੀ ਹੋ ਜਾਵੇ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣਾ ਤਾਂ ਦੂਰ ਦੀ ਗੱਲ ਪੈਚ ਵਰਕ ਕਰਕੇ ਠੀਕ ਕਰਨ ਦਾ ਛੋਟਾ ਜਿਹਾ ਯਤਨ ਵੀ ਨਹੀਂ ਕਰਦੇ।ਬੇਸਕ ਅਜਿਹੇ ਹਾਲਾਤਾਂ ਵਿਚੋਂ ਉਹ ਪੈਦਲ ਜਾਂ ਵਾਹਨਾਂ ਤੇ ਹੋਣ ਲੰਘਦੇ ਤਾਂ ਜ਼ਰੂਰ ਹਨ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਬਸ ਮੂਕ ਦਰਸ਼ਕ ਬਣ ਕੇ ਲੰਘ ਜਾਇਆ ਜਾਂਦਾ ਹੈ, ਜਿਸਦੀ ਤਾਜ਼ਾ ਉਦਾਹਰਣ ਘਲੌੜੀ ਗੇਟ ਵਿਖੇ ਬਣੇ ਡੰਪਿੰਗ ਗਰਾਊਂਡ ਤੋਂ ਮਿਲਦੀ ਹੈ, ਜਿਸਨੂੰ ਚੁੱਕਵਾਉਣ ਲਈ ਜਾਂ ਉਥੇ ਲਗਾਈ ਜਾਂਦੀ ਅੱਗ ਨੂੰ ਬੁਝਾਉ ਣ ਲਈ ਕੋਈ ਕਾਰਗਰ ਕਦਮ ਸਹੀ ਸਮੇ ਤੇ ਨਹੀਂ ਚੁੱਕਿਆ ਗਿਆ ਬਸ ਜਦੋਂ ਰਾਜਨੀਤੀ ਕਰਨ ਦੀ ਗੱਲ ਆਈ ਤਾਂ ਚੁਫੇਰੇਂ ਰਾਜਨੀਤਕ ਪਾਰਟੀਆਂ ਦੇ ਰਾਜਨੇਤਾ ਮਧੂ ਮੱਖੀਆਂ ਵਾਂਗ ਪਹੁੰਚ ਗਏ। ਪਰ ਹੋਇਆ ਕੀ ਕੁੱਝ ਵੀ ਨਹੀਂ ਸਮੱਸਿਆ ਉਵੇਂ ਦੀ ਉਵੇਂ। ਕੂੜੇਦੇ ਢੇਰ ਤੇ ਜੇਕਰ ਹੁਣ ਅੱਗ ਨਹੀ ਲੱਗੀ ਤਾਂ ਕੀ ਕੂੜੇ ਦੇ ਢੇਰ ਤੇ ਢੇਰ ਤਾਂ ਉਵੇਂ ਹੀ ਹਨ ਤੇ ਉਹ ਲਗਾਤਾਰ ਵਧਦੇ ਹੀ ਜਾ ਰਹੇ ਹਨ ਪਰ ਨਗਰ ਨਿਗਮ ਆਪਣੀ ਮਸਤ ਹਾਥੀ ਵਾਲੀ ਚਾਲ ਚੱਲਣ ਨੂੰ ਮਜ਼ਬੂਰ ਹੈ ਜਿਸਨੂੰ ਉਹ ਪੂਰੀ ਈਮਾਨਦਾਰੀ, ਲਗਨ ਨਾਲ ਨਿਭਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਨਿਭਾਉਂਦੀ ਹੀ ਰਹੇਗੀ ।